BSNL ਨੇ ਉਪਭੋਗਤਾਵਾਂ ਲਈ ਕੁਝ ਅਜਿਹੇ ਪਲਾਨ ਪੇਸ਼ ਕੀਤੇ ਹਨ, ਜੋ ਯਕੀਨੀ ਤੌਰ 'ਤੇ Jio, Airtel ਅਤੇ Vi ਦੇ ਉਪਭੋਗਤਾਵਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਇਸ ਪਲਾਨ 'ਚ ਯੂਜ਼ਰਸ ਨੂੰ 45 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। BSNL ਦੇ ਇਸ ਵਿਸ਼ੇਸ਼ ਪਲਾਨ ਵਿੱਚ, ਉਪਭੋਗਤਾਵਾਂ ਨੂੰ 45 ਦਿਨਾਂ ਲਈ ਅਨਲਿਮਟਿਡ ਵੌਇਸ ਕਾਲਿੰਗ ਕੁੱਲ 90GB ਡੇਟਾ (2GB ਡੇਟਾ ਰੋਜ਼ਾਨਾ) ਉਪਲਬਧ ਹੋਵੇਗਾ ਅਤੇ ਪ੍ਰਤੀ ਦਿਨ 100 SMS ਦੀ ਸਹੂਲਤ ਮਿਲੇਗੀ। 45 ਦਿਨ ਤੱਕ ਚੱਲਣ ਵਾਲੇ ਇਸ ਪਲਾਨ ਦੀ ਕੀਮਤ ਸਿਰਫ 249 ਰੁਪਏ ਹੈ। ਜੇਕਰ ਜੀਓ ਦੀ ਗੱਲ ਕਰੀਏ ਤਾਂ ਇਹ ਕੰਪਨੀ 349 ਰੁਪਏ 'ਚ 28 ਦਿਨਾਂ ਲਈ ਰੋਜ਼ਾਨਾ 2 ਜੀਬੀ ਡਾਟਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਪ੍ਰਦਾਨ ਕਰਦੀ ਹੈ Airtel ਅਤੇ Vi ਦੇ ਅਜਿਹੇ ਪਲਾਨ ਦੀ ਕੀਮਤ ਵੀ ਇਸੇ ਰੇਂਜ ਦੇ ਆਸ-ਪਾਸ ਹੈ। ਇਸ ਲਈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ BSNL ਇਹਨਾਂ ਕੰਪਨੀਆਂ ਦੇ ਮੁਕਾਬਲੇ ਬਹੁਤ ਸਸਤੇ ਪਲਾਨ ਪੇਸ਼ ਕਰਦਾ ਹੈ। ਗਾਹਕ ਇਸ ਦਾ ਫਾਈਦਾ ਉਠਾ ਸਕਦੇ ਹਨ