Air Conditioner ਕਾਰਨ ਆਉਣ ਵਾਲੇ ਮੋਟੇ ਬਿਜਲੀ ਬਿੱਲ ਤੋਂ ਪਰੇਸ਼ਾਨ ਹੋ ਤਾਂ ਅੱਜ ਤੁਹਾਨੂੰ ਦੱਸਾਂਗੇ ਅਜਿਹੇ ਟਿਪਸ ਜੋ ਕਿ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ।



ਦਰਅਸਲ, AC ਦੀ ਵਰਤੋਂ ਗਰਮੀਆਂ ਦੇ ਨਾਲ-ਨਾਲ ਬਰਸਾਤ ਦੇ ਮੌਸਮ 'ਚ ਵੀ ਕੀਤੀ ਜਾਂਦੀ ਹੈ।



ਬਾਰਸ਼ 'ਚ ਹੁੰਮਸ ਕਾਰਨ ਹੋਣ ਵਾਲੀ ਚਿਪਚਿਪੀ ਗਰਮੀ ਤੋਂ ਰਾਹਤ ਦਿਵਾਉਣ 'ਚ ਏਸੀ ਨੂੰ ਕਾਰਗਾਰ ਮੰਨਿਆ ਜਾਂਦਾ ਹੈ।



AC ਜ਼ਿਆਦਾ ਚਲਾਉਣ ਕਾਰਨ ਬਿਜਲੀ ਬਿੱਲ ਵੀ ਮੋਟਾ ਆਉਂਦਾ ਹੈ। ਜਿਸ ਦਾ ਸਿੱਧਾ ਅਸਰ ਜੇਬ ਉੱਤੇ ਪੈਂਦਾ ਹੈ।



ਤੁਹਾਨੂੰ ਦੱਸਾਂਗੇ ਇਕ ਅਜਿਹੀ ਟ੍ਰਿਕ ਜਿਸ ਰਾਹੀਂ ਬਿਜਲੀ ਦਾ ਬਿੱਲ ਘਟਾਇਆ ਜਾ ਸਕਦਾ ਹੈ ਤੇ ਤੁਸੀਂ ਜਿੰਨਾ ਚਾਹੋ ਏਸੀ ਦੀ ਵਰਤੋਂ ਕਰ ਸਕਦੇ ਹੋ।



ਕਈ ਵਾਰ AC ਫਿਲਟਰ ਦੀ ਸਫ਼ਾਈ ਨਾ ਕਰਨ ਕਰਕੇ ਵੀ ਬਿਜਲੀ ਦਾ ਬਿੱਲ ਜ਼ਿਆਦਾ ਆ ਜਾਂਦਾ ਹੈ।



ਅਜਿਹੇ 'ਚ AC ਫਿਲਟਰ ਨੂੰ 5 ਤੋਂ 7 ਹਫਤਿਆਂ 'ਚ ਇਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ।



ਬਰਸਾਤ ਵਾਲੇ ਮੌਸਮ 'ਚ ਏਸੀ ਨੂੰ ਟਰਬੋ ਮੋਡ 'ਚ ਚਲਾਉਣਾ ਚਾਹੀਦਾ ਹੈ। ਇਸ ਮੋਡ 'ਚ ਏਸੀ ਨਮੀ ਨੂੰ ਸੋਖ ਲੈਂਦਾ ਹੈ ਤੇ ਠੰਡੀ ਹਵਾ ਦਿੰਦਾ ਹੈ।



ਇਸ ਸਮੇਂ ਦੌਰਾਨ ਜੇਕਰ ਤੁਸੀਂ ਤਾਪਮਾਨ ਨੂੰ 25 ਤੋਂ 27 ਡਿਗਰੀ ਦੇ ਵਿਚਕਾਰ ਰੱਖਦੇ ਹੋ ਤਾਂ ਬਿਜਲੀ ਬਿੱਲ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ।



ਕਈ ਲੋਕ AC ਦਾ ਤਾਪਮਾਨ ਨੂੰ 16 ਤੋਂ 18 ਡਿਗਰੀ ਦੇ ਵਿਚਕਾਰ ਰੱਖਦੇ ਹਨ। ਇਸ ਗਲਤੀ ਕਾਰਨ ਤੁਹਾਨੂੰ ਭਾਰੀ ਬਿੱਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਅਜਿਹੇ 'ਚ ਜ਼ਰੂਰੀ ਹੈ ਕਿ AC ਦਾ ਤਾਪਮਾਨ 25 ਡਿਗਰੀ ਸੈਲਸੀਅਸ 'ਤੇ ਹੋਵੇ।