ਗੂਗਲ ਦੀ Safe Mode ਟ੍ਰਿਕ ਨਾਲ ਸਲੋਅ ਸਮਾਰਟਫੋਨ ਨੂੰ ਕਰੋ ਤੇਜ਼ 



ਸਲੋਅ ਫੋਨ ਦੀ ਰਫਤਾਰ ਵਧਾਉਣ ਲਈ ਕਈ ਟ੍ਰਿਕਸ ਹਨ ਪਰ ਗੂਗਲ ਦੀ ਇਹ ਟ੍ਰਿਕ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ



ਇਸ ਟ੍ਰਿਕ ਦਾ ਨਾਮ Safe Mode ਹੈ ਜੋ ਸਲੋਅ ਫੋਨ ਦੀ ਸਪੀਡ ਨੂੰ ਵਧਾ ਸਕਦੀ ਹੈ



ਇਹ ਟ੍ਰਿਕ ਦੱਸਦੀ ਹੈ ਕਿ ਕੋਈ ਐਪ ਸਮੱਸਿਆ ਦਾ ਕਾਰਨ ਬਣ ਰਹੀ ਹੈ ਤੇ ਉਸ ਐਪ ਦੀ ਪਛਾਣ ਵੀ ਕਰਦੀ ਹੈ।



ਗੂਗਲ ਦੇ ਸਪੋਰਟ ਪੇਜ ਮੁਤਾਬਕ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਿਵਾਈਸ ਨੂੰ ਸੇਫ ਮੋਡ 'ਚ ਰੱਖਣਾ ਹੋਵੇਗਾ।



ਇਸ ਨਾਲ ਡਾਊਨਲੋਡ ਕੀਤੀਆਂ ਸਾਰੀਆਂ ਐਪਾਂ ਬੰਦ ਹੋ ਜਾਣਗੀਆਂ।



ਜੇਕਰ ਤੁਹਾਡਾ ਫ਼ੋਨ Safe Mode ਨੂੰ ਚਾਲੂ ਕਰਨ ਤੋਂ ਬਾਅਦ ਤੇਜ਼ੀ ਨਾਲ ਚੱਲਣਾ ਸ਼ੁਰੂ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਕੋਈ ਐਪ ਤੁਹਾਡੇ ਫ਼ੋਨ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਰਹੀ ਹੈ



ਗੂਗਲ ਮੁਤਾਬਕ ਜੇਕਰ ਇਹ ਸਮੱਸਿਆ ਬਣੀ ਰਹਿੰਦੀ ਹੈ ਤਾਂ ਫੋਨ ਨੂੰ ਰੀਸਟਾਰਟ ਕਰੋ ਤੇ ਡਾਊਨਲੋਡ ਕੀਤੀਆਂ ਸਾਰੀਆਂ ਐਪਾਂ ਨੂੰ ਹਟਾ ਦਿਓ।



ਇਸ ਤੋਂ ਬਾਅਦ ਤੁਸੀਂ ਇਹ ਵੀ ਦੇਖ ਸਕੋਗੇ ਕਿ ਐਪ ਨੂੰ ਹਟਾਉਣ ਨਾਲ ਫੋਨ ਦੀ ਕਾਰਗੁਜ਼ਾਰੀ 'ਤੇ ਕੀ ਪ੍ਰਭਾਵ ਪਿਆ ਹੈ।



ਇੱਕ ਵਾਰ ਜਦੋਂ ਤੁਸੀਂ ਸਮੱਸਿਆ ਵਾਲੇ ਐਪ ਦੀ ਪਛਾਣ ਕਰ ਲੈਂਦੇ ਹੋ, ਤਾਂ ਤੁਸੀਂ ਬਾਕੀ ਐਪਸ ਨੂੰ ਮੁੜ ਇੰਸਟਾਲ ਕਰ ਸਕਦੇ ਹੋ।