ਸੋਸ਼ਲ ਮੀਡੀਆ ਹਰ ਕੋਈ ਵਰਤਦਾ ਹੈ, ਪਰ ਘੱਟ ਲੋਕ ਇਸ ਤੋਂ ਕਮਾਈ ਕਰਦੇ ਹਨ। ਅੱਜਕੱਲ੍ਹ, ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣਾ ਇੱਕ ਵੱਡਾ ਕਰੀਅਰ ਵਿਕਲਪ ਬਣ ਗਿਆ ਹੈ।

ਫੇਸਬੁੱਕ ਵੀ ਕ੍ਰਿਏਟਰਾਂ ਨੂੰ ਯੂਟਿਊਬ ਵਾਂਗ ਕਮਾਈ ਦਾ ਮੌਕਾ ਦਿੰਦਾ ਹੈ। ਆਓ ਜਾਣੀਏ ਕਿ ਫੇਸਬੁੱਕ 1,000 ਵਿਊਜ਼ 'ਤੇ ਕਿੰਨੇ ਪੈਸੇ ਦਿੰਦਾ ਹੈ।

ਦਰਅਸਲ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਆਮਦਨ ਦਾ ਇੱਕ ਵੱਡਾ ਸਰੋਤ ਵੀ ਬਣ ਗਏ ਹਨ।

ਫੇਸਬੁੱਕ ਉਨ੍ਹਾਂ 'ਚੋਂ ਇੱਕ ਹੈ, ਜੋ ਕੰਟੈਂਟ ਕ੍ਰਿਏਟਰਾਂ ਨੂੰ ਯੂਟਿਊਬ ਵਾਂਗ ਪੈਸੇ ਕਮਾਉਣ ਦਾ ਮੌਕਾ ਦਿੰਦਾ ਹੈ।

ਫੇਸਬੁੱਕ ਉਨ੍ਹਾਂ 'ਚੋਂ ਇੱਕ ਹੈ, ਜੋ ਕੰਟੈਂਟ ਕ੍ਰਿਏਟਰਾਂ ਨੂੰ ਯੂਟਿਊਬ ਵਾਂਗ ਪੈਸੇ ਕਮਾਉਣ ਦਾ ਮੌਕਾ ਦਿੰਦਾ ਹੈ।

ਫੇਸਬੁੱਕ ਉਪਰ ਜਿਨ੍ਹਾਂ ਕ੍ਰਿਏਟਰਾਂ ਦੇ ਵੀਡੀਓ ਨੂੰ ਲੱਖਾਂ ਵਿਊਜ਼ ਮਿਲਦੇ ਹਨ, ਉਨ੍ਹਾਂ ਦੀ ਮਹੀਨਾਵਾਰ ਕਮਾਈ ਆਸਾਨੀ ਨਾਲ ਲੱਖਾਂ ਰੁਪਏ ਤੱਕ ਪਹੁੰਚ ਜਾਂਦੀ ਹੈ।

ਫੇਸਬੁੱਕ 'ਤੇ ਕਮਾਈ ਕਰਨ ਲਈ ਸਭ ਤੋਂ ਪਹਿਲਾਂ ਕੰਟੈਂਟ ਕ੍ਰਿਏਟਰਾਂ ਨੂੰ ਕੰਪਨੀ ਦੇ ਮੋਨੋਟਾਈਜੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੁੰਦੀ ਹੈ।

ਇਸ ਤੋਂ ਬਾਅਦ ਉਨ੍ਹਾਂ ਦੀ ਆਮਦਨ ਸਿਰਫ਼ ਵਿਊਜ਼ 'ਤੇ ਨਿਰਭਰ ਨਹੀਂ ਕਰਦੀ, ਸਗੋਂ ਕਈ ਫੈਕਟਰ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਨ੍ਹਾਂ ਵਿੱਚ ਅੰਗੇਜ਼ਮੈਂਟ ਮੈਟ੍ਰਿਕਸ (ਲਾਈਕਸ, ਸ਼ੇਅਰ, ਕੁਮੈਂਟ), ਔਡੀਅੰਸ ਡੈਮੋਗ੍ਰਾਫਿਕਸ (ਕਿਸ ਦੇਸ਼ ਤੋਂ ਵਿਊਜ਼ ਆ ਰਹੇ ਹਨ) ਤੇ ਵੀਡੀਓ 'ਤੇ ਇਸ਼ਤਿਹਾਰਾਂ ਦਾ ਪ੍ਰਦਰਸ਼ਨ ਸ਼ਾਮਲ ਹੈ।



ਰਿਪੋਰਟਾਂ ਅਨੁਸਾਰ ਕੰਟੈਂਟ ਕ੍ਰਿਏਟਰ ਫੇਸਬੁੱਕ 'ਤੇ ਹਰ 1,000 ਵਿਊਜ਼ ਲਈ ਔਸਤਨ 1 ਤੋਂ 3 ਡਾਲਰ (ਲਗਪਗ 88 ਤੋਂ 264 ਰੁਪਏ) ਪ੍ਰਾਪਤ ਕਰ ਸਕਦੇ ਹਨ।

ਹਾਲਾਂਕਿ, ਇਹ ਆਮਦਨ ਹਰ ਕਿਸੇ ਲਈ ਇੱਕੋ ਜਿਹੀ ਨਹੀਂ ਹੋਏਗੀ। ਇਹ ਕੰਟੈਂਟ ਦੀ ਗੁਣਵੱਤਾ, ਦਰਸ਼ਕਾਂ ਦੀ ਸਥਿਤੀ ਤੇ ਸ਼ਮੂਲੀਅਤ ਪੱਧਰ 'ਤੇ ਨਿਰਭਰ ਕਰਦੀ ਹੈ।

ਦਿਲਚਸਪ ਗੱਲ ਇਹ ਹੈ ਕਿ 2025 'ਚ ਫੇਸਬੁੱਕ ਨੇ ਰੀਲਾਂ 'ਤੇ ਕੰਟੈਂਟ ਕ੍ਰਿਏਟਰਾਂ ਦੀ ਕਮਾਈ ਵਧਾ ਦਿੱਤੀ ਹੈ। ਹੁਣ ਜੇਕਰ ਸਮੱਗਰੀ ਉੱਚ-ਪ੍ਰਦਰਸ਼ਨ ਵਾਲੀ ਹੈ ਤਾਂ ਕੰਟੈਂਟ ਕ੍ਰਿਏਟਰਾਂ ਵੀ ਪ੍ਰਤੀ ਵਿਊ 15 ਤੋਂ 50 ਰੁਪਏ ਤੱਕ ਕਮਾ ਸਕਦੇ ਹਨ।

ਤੁਹਾਡੀ ਕਮਾਈ ਮੁੱਖ ਤੌਰ 'ਤੇ ਵੀਡੀਓਜ਼ 'ਤੇ ਆ ਰਹੇ ਇਸ਼ਤਿਹਾਰਾਂ ਤੇ ਨਿਰਭਰ ਕਰਦੀ ਹੈ।

ਜਿੰਨੇ ਜ਼ਿਆਦਾ ਕਲਿੱਕ ਹੋਣਗੇ, ਓਨੀ ਵਧੇਰੇ ਕਮਾਈ। ਇਸ ਤੋਂ ਇਲਾਵਾ, ਦਰਸ਼ਕਾਂ ਦਾ ਦੇਸ਼ ਵੀ ਕਮਾਈ 'ਤੇ ਅਸਰ ਪਾਉਂਦਾ ਹੈ। ਵਿਕਸਤ ਦੇਸ਼ਾਂ ਦੇ ਦਰਸ਼ਕਾਂ ਤੋਂ ਜ਼ਿਆਦਾ ਪੈਸੇ ਮਿਲਦੇ ਹਨ।

ਉੱਚ-ਗੁਣਵੱਤਾ ਵਾਲੇ ਵੀਡੀਓ ਅਤੇ ਦਰਸ਼ਕਾਂ ਨਾਲ ਲਾਈਵ ਇੰਟਰੈਕਸ਼ਨ ਰਾਹੀਂ ਜੁੜਾਅ ਰੱਖਣ ਨਾਲ ਕਮਾਈ ਵਧਦੀ ਹੈ।

ਇਸ ਲਈ ਫੇਸਬੁੱਕ 'ਤੇ ਚੰਗੀ ਤੇ ਸਥਾਈ ਕਮਾਈ ਲਈ ਸਿਰਜਣਹਾਰਾਂ ਨੂੰ ਲਗਾਤਾਰ ਉੱਚ-ਗੁਣਵੱਤਾ ਸਮੱਗਰੀ ਬਣਾਉਣੀ ਚਾਹੀਦੀ ਹੈ।