ਅੱਜਕੱਲ੍ਹ ਸਬਜ਼ੀ ਖਰੀਦਣ ਤੋਂ ਲੈਕੇ ਹਰ ਦੁਕਾਨ 'ਤੇ ਤੁਹਾਨੂੰ QR ਮਿਲ ਜਾਵੇਗਾ, ਜਿਥੋਂ ਤੁਸੀਂ ਆਸਾਨੀ ਨਾਲ ਪੈਸੇ ਦੇ ਸਕਦੇ ਹੋ, ਇਹ ਪ੍ਰਕਿਰਿਆ PhonePe, GooglePay ਅਤੇ Paytm ਰਾਹੀਂ ਬਹੁਤ ਸੌਖੀ ਹੋ ਗਈ ਹੈ
ਪਰ QR ਕੋਡ ਸਕੈਨ ਕਰਕੇ ਪੇਮੈਂਟ ਕਰਨਾ ਕਦੇ-ਕਦੇ ਖਤਰਨਾਕ ਹੋ ਸਕਦਾ ਹੈ, ਹਾਲ ਹੀ ਵਿੱਚ ਮੱਧਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਕਲੀ QR ਕੋਡ ਲਾ ਕੇ ਪੈਟਰੋਲ ਪੰਪ ਅਤੇ ਹੋਰ ਦੁਕਾਨ ਦੇ ਗਾਹਕਾਂ ਨਾਲ ਠੱਗੀ ਕੀਤੀ ਗਈ
ਅਜਿਹੇ ਵਿੱਚ ਜ਼ਰੂਰੀ ਹੈ ਕਿ ਤੁਹਾਨੂੰ ਅਸਲੀ ਅਤੇ ਨਕਲੀ QR ਦੀ ਪਛਾਣ ਕਰਨੀ ਆਉਣੀ ਚਾਹੀਦੀ ਹੈ, ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਫਰਾਡ ਤੋਂ ਬਚ ਸਕਦੇ ਹੋ
ਦੁਕਾਨਦਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੇਮੈਂਟ ਰਿਸੀਵ ਕਰਨ ਲਈ ਸਾਊਂਡ ਬਾਕਸ ਦੀ ਵਰਤੋਂ ਕਰਨ, ਇਹ ਤੁਰੰਤ ਅਲਰਟ ਦਿੰਦਾ ਹੈ ਕਿ ਪੇਮੈਂਟ QR ਕੋਡ 'ਤੇ ਹੋਈ ਜਾਂ ਨਹੀਂ
ਜਦੋਂ QR ਕੋਡ ਨੂੰ ਸਕੈਨ ਕਰੋ ਤਾਂ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਨਾਮ ਨੂੰ ਧਿਆਨ ਨਾਲ ਚੈੱਕ ਕਰੋ
ਜੇਕਰ ਨਾਮ ਦੁਕਾਨ ਜਾਂ ਵਿਅਕਤੀ ਦੇ ਨਾਮ ਨਾਲ ਮੇਲ ਨਹੀਂ ਖਾਂਦਾ ਹੈ ਤਾਂ ਪੇਮੈਂਟ ਨਾ ਕਰੋ, ਇਹ ਇੱਕ ਸੌਖਾ ਅਤੇ ਜ਼ਰੂਰੀ ਕਦਮ ਹੈ, ਜਿਸ ਨਾਲ ਫਰਾਡ ਤੋਂ ਬਚਿਆ ਜਾ ਸਕਦਾ ਹੈ
ਜੇਕਰ ਤੁਹਾਨੂੰ QR ਕੋਡ ਸ਼ੱਕੀ ਲੱਗੇ ਤਾਂ ਉਸ ਨੂੰ ਸਿੱਧਾ ਪੇਮੈਂਟ ਐਪ ਨਾਲ ਸਕੈਨ ਕਰਨ ਦੀ ਬਜਾਏ Google Lens ਤੋਂ ਚੈੱਕ ਕਰੋ, ਇਸ ਤੋਂ ਪਤਾ ਲੱਗ ਜਾਵੇਗਾ QR ਕੋਡ ਕਿਸ URL ਨਾਲ ਰਿਡਾਇਰੈਕਟ ਹੋ ਰਿਹਾ ਹੈ
ਜੇਕਰ ਤੁਸੀਂ ਕਿਸੇ ਤੋਂ ਪੈਸੇ ਲੈਣੇ ਹਨ ਤਾਂ QR ਕੋਡ ਸਕੈਨ ਕਰਨ ਤੋਂ ਬਚੋ, QR ਕੋਡ ਸਕੈਨ ਕਰਨ ਤੋਂ ਬਾਅਦ UPI ਪਿੰਨ ਪਾਉਂਦਿਆਂ ਹੀ ਤੁਹਾਡੇ ਖਾਤੇ ਵਿਚੋਂ ਪੈਸੇ ਕੱਟ ਸਕਦੇ ਹਨ
QR ਕੋਡ ਹਮੇਸ਼ਾ ਇੱਕ ਵਰਗੇ ਨਜ਼ਰ ਆਉਂਦੇ ਹਨ, ਇਸ ਕਰਕੇ ਸਾਵਧਾਨ ਰਹਿਣ ਦੀ ਲੋੜ ਹੈ। ਕਿਸੇ ਵੀ ਸ਼ੱਕੀ QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰੋ
QR ਕੋਡ ਤੋਂ ਪੇਮੈਂਟ ਕਰਨਾ ਸੁਵਿਧਾਜਨਕ ਹੈ ਪਰ ਇਹ ਕਿਤੇ ਨਾ ਕਿਤੇ ਖਤਰਨਾਕ ਵੀ ਹੈ