ਅੱਜ ਦੇ ਸਮੇਂ ਵਿੱਚ ਲਗਭਗ ਹਰ ਵਿਅਕਤੀ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਉਤੇ ਕਈਆਂ ਦੀ ਨਜ਼ਰ ਹੁੰਦੀ ਹੈ। ਇਸ ਵਿੱਚ ਸਾਡੀ ਪ੍ਰਾਈਵੇਸੀ ਵੀ ਖਤਰੇ ਵਿੱਚ ਰਹਿੰਦੀ ਹੈ। ਜਦੋਂ ਅਸੀਂ ਇੰਟਰਨੈੱਟ ਉਤੇ ਕੋਈ ਚੀਜ਼ ਸਰਚ ਕਰਦੇ ਹਾਂ ਤਾਂ ਸਾਨੂੰ ਉਸ ਨਾਲ ਜੁੜੇ ਇਸ਼ਤਿਹਾਰ (Ads) ਦਿੱਸਣੇ ਸ਼ੁਰੂ ਹੋ ਜਾਂਦੇ ਹਨ। ਦਰਅਸਲ, ਮੋਬਾਈਲ ਤੁਹਾਡੇ ਦਿਮਾਗ ਨੂੰ ਨਹੀਂ ਪੜ੍ਹਦਾ, ਸਗੋਂ ਗੂਗਲ ਤੁਹਾਡੀ ਹਰ ਪਲ ਦੀ ਗਤੀਵਿਧੀ ਨੂੰ ਟਰੈਕ ਕਰ ਰਿਹਾ ਹੈ ਅਸਲ ਵਿੱਚ, ਤੁਹਾਡੇ ਫੋਨ ਦੀ ਸੈਟਿੰਗ ਵਿੱਚ ਇੱਕ ਵਿਕਲਪ ਹੈ ਜੋ ਇਨ੍ਹਾਂ ਇਸ਼ਤਿਹਾਰਾਂ ਤੋਂ ਬਚਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ਉਤੇ ਜਾਓ ਅਤੇ ਫਿਰ ਗੂਗਲ 'ਤੇ ਟੈਪ ਕਰੋ, ਇਸ ਤੋਂ ਬਾਅਦ ਤੁਹਾਨੂੰ Manage your google account ਉਤੇ ਜਾਣਾ ਹੈ। ਗੂਗਲ ਅਕਾਉਂਟ ਵਿਕਲਪ 'ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਡੇਟਾ ਐਂਡ ਪ੍ਰਾਈਵੇਸੀ ਵਿਕਲਪ 'ਤੇ ਜਾਣਾ ਹੋਵੇਗਾ। ਡੇਟਾ ਐਂਡ ਪ੍ਰਾਈਵੇਸੀ ਆਪਸ਼ਨ ਵਿੱਚ ਥੋੜਾ ਜਿਹਾ ਸਕ੍ਰੋਲ ਕਰਨ ਨਾਲ ਤੁਹਾਨੂੰ Personalized Ads ਵਿਕਲਪ ਦਿਖਾਈ ਦੇਵੇਗਾ, ਇੱਥੇ ਤੁਸੀਂ ਇਹ ਦੇਖ ਸਕੋਗੇ ਕਿ ਗੂਗਲ ਤੁਹਾਡੀਆਂ ਕਿਹੜੀਆਂ ਗਤੀਵਿਧੀਆਂ ਨੂੰ ਟਰੈਕ ਕਰ ਰਿਹਾ ਹੈ। Personalized Ads ਆਪਸ਼ਨ ਵਿਚ My Ad Center ਆਪਸ਼ਨ ਉਤੇ ਕਲਿੱਕ ਕਰੋ,ਜਿਸ ਸ਼੍ਰੇਣੀ ਦੇ ਤੁਸੀਂ ਭਵਿੱਖ ਵਿੱਚ ਵਿਗਿਆਪਨ ਨਹੀਂ ਦੇਖਣਾ ਚਾਹੁੰਦੇ ਹੋ, ਉਸ 'ਤੇ ਕਲਿੱਕ ਕਰਕੇ ਇਸ ਵਿਕਲਪ ਨੂੰ ਬੰਦ ਕਰੋ। ਇੰਨਾ ਹੀ ਨਹੀਂ, ਇਕ ਵਾਰ ਫਿਰ ਮੈਨੇਜ ਯੂਅਰ ਗੂਗਲ ਅਕਾਊਂਟ ਆਪਸ਼ਨ 'ਤੇ ਵਾਪਸ ਜਾਓ, ਤੁਹਾਨੂੰ ਡਿਲੀਟ Advertising ID ਉਤੇ ਟੈਪ ਕਰਨਾ ਹੋਵੇਗਾ। ਅਜਿਹਾ ਕਰਨ ਤੋਂ ਬਾਅਦ, ਵਿਗਿਆਪਨ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ।