ਐਪਲ ਦੇ ਨਵੇਂ ਆਈਫੋਨ ਆਮ ਤੌਰ 'ਤੇ ਨਿਸ਼ਚਿਤ ਸਮੇਂ 'ਤੇ ਲਾਂਚ ਕੀਤੇ ਜਾਂਦੇ ਹਨ।



ਕੀਮਤ ਦੀ ਗੱਲ ਕਰੀਏ ਤਾਂ ਹੁਣ ਤੱਕ ਲੀਕ ਦੇ ਜ਼ਰੀਏ ਮਿਲੀ ਜਾਣਕਾਰੀ ਮੁਤਾਬਕ ਆਈਫੋਨ 16 ਦੀ ਸ਼ੁਰੂਆਤੀ ਕੀਮਤ 79,990 ਰੁਪਏ ਹੋ ਸਕਦੀ ਹੈ।



ਇਸ ਦੇ ਨਾਲ ਹੀ, iPhone 16 Plus ਦੀ ਸ਼ੁਰੂਆਤੀ ਕੀਮਤ 87,990 ਰੁਪਏ ਤੱਕ ਹੋ ਸਕਦੀ ਹੈ ਅਤੇ iPhone 16 Pro Max ਦੀ ਸ਼ੁਰੂਆਤੀ ਕੀਮਤ 1,69,900 ਰੁਪਏ ਤੱਕ ਹੋ ਸਕਦੀ ਹੈ।



ਲੀਕ ਦੇ ਜ਼ਰੀਏ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਆਈਫੋਨ 16 ਦੇ ਡਿਜ਼ਾਈਨ 'ਚ ਵੱਡਾ ਬਦਲਾਅ ਇਸ ਦੀ ਸਕਰੀਨ ਨੂੰ ਲੈ ਕੇ ਹੋ ਸਕਦਾ ਹੈ।



ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ 'ਚ ਵੀ ਕੈਮਰੇ ਨੂੰ ਲੈ ਕੇ ਵੱਡਾ ਅਪਡੇਟ ਦੇਖਣ ਨੂੰ ਮਿਲ ਸਕਦਾ ਹੈ।