Apple ਲੋਕਾਂ ਲਈ ਦੀਵਾਲੀ ਸੇਲ ਲੈ ਕੇ ਆਈ ਹੈ ਜਿਸ 'ਚ ਹੁਣ ਤੁਸੀਂ 7 ਹਜ਼ਾਰ ਰੁਪਏ ਖ਼ਰਚਕੇ Iphone 16 ਖ਼ਰੀਦ ਸਕਦੇ ਹੋ। ਤੁਸੀਂ ਸਿਰਫ 6242 ਰੁਪਏ ਪ੍ਰਤੀ ਮਹੀਨਾ ਦੇ ਕੇ ਸੇਲ 'ਚ iPhone 16 ਖਰੀਦ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਸਿਰਫ 7075 ਰੁਪਏ ਪ੍ਰਤੀ ਮਹੀਨਾ ਦੇ ਕੇ ਆਈਫੋਨ 16 ਪਲੱਸ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਇੰਸਟੈਂਟ ਕੈਸ਼ਬੈਕ ਅਤੇ ਨੋ ਕਾਸਟ EMI ਦਾ ਆਫਰ ਵੀ ਮਿਲੇਗਾ। ਅਮਰੀਕਨ ਐਕਸਪ੍ਰੈਸ, ICICI ਤੇ ਐਕਸਿਸ ਬੈਂਕ ਕਾਰਡਾਂ ਉੱਤੇ 10,000 ਰੁਪਏ ਦੀ ਤੁਰੰਤ ਛੂਟ ਵੀ ਮਿਲੇਗੀ। ਇਸ ਸੇਲ 'ਚ iPhone 16 Pro, iPhone 16 Pro Max 'ਤੇ 5,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਆਈਫੋਨ 14 ਅਤੇ ਆਈਫੋਨ 14 ਪਲੱਸ 'ਤੇ ਲੋਕਾਂ ਨੂੰ 3,000 ਰੁਪਏ ਤੱਕ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ ਆਫਰ ਸਿਰਫ਼ ICICI ਬੈਂਕ, ਐਕਸਿਸ ਬੈਂਕ ਅਤੇ ਅਮਰੀਕਨ ਐਕਸਪ੍ਰੈਸ ਕਾਰਡਾਂ 'ਤੇ ਉਪਲਬਧ ਹੋਵੇਗਾ। ਸੇਲ 'ਚ Iphone 15, Iphone 15 Plus ਖ਼ਰੀਦਣ 'ਤੇ ਲੋਕਾਂ ਨੂੰ ਮੁਫਤ ਬੀਟਸ ਸੋਲੋ ਬਡਸ ਦਿੱਤੇ ਜਾ ਰਹੇ ਹਨ।