ਐਪਲ ਕੰਪਨੀ ਸਮਾਰਟਫੋਨ ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ। ਹੱਥ 'ਚ ਐਪਲ ਫ਼ੋਨ ਹੋਣਾ ਸਟੇਟਸ ਸਿੰਬਲ ਸਮਝਿਆ ਜਾਂਦਾ ਹੈ।



ਸੁਰੱਖਿਆ ਦੇ ਨਜ਼ਰੀਏ ਤੋਂ ਵੀ ਇਸ ਦਾ ਕੋਈ ਤੋੜ ਨਹੀਂ।



ਨਕਲੀ ਐਪਲ ਫੋਨਾਂ ਦਾ ਵਪਾਰ ਸਿਰਫ ਬਾਜ਼ਾਰ 'ਚ ਹੀ ਨਹੀਂ ਸਗੋਂ ਆਨਲਾਈਨ ਸਟੋਰਾਂ 'ਤੇ ਵੀ ਫੈਲਿਆ ਹੋਇਆ ਹੈ



ਤੁਹਾਡੇ ਹੱਥ ਵਿੱਚ ਮੌਜੂਦ ਫ਼ੋਨ ਅਸਲੀ ਹੈ ਜਾਂ ਨਕਲੀ। ਇਹ ਮਿੰਟਾਂ ਵਿੱਚ ਪਤਾ ਲੱਗ ਜਾਵੇਗਾ।



ਅਸਲੀ iPhone ਉੱਤੇ ਹਮੇਸ਼ਾ IMEI ਨੰਬਰ ਹੁੰਦਾ ਹੈ ਜੇਕਰ IMEI ਨੰਬਰ ਨਹੀਂ ਹੈ ਤਾਂ ਫੋਨ ਨਕਲੀ ਹੋਣ ਦੀ ਸੰਭਾਵਨਾ ਹੈ



IMEI ਦੀ ਜਾਂਚ ਕਰਨ ਲਈ iPhone ਦੀ ਸੈਟਿੰਗ ਵਿੱਚ ਜਾਓ,ਇਸ ਤੋਂ ਬਾਅਦ ਜਨਰਲ 'ਤੇ ਟੈਪ ਕਰੋ, ਫਿਰ about ਸ਼ੈਕਸ਼ਨ ਵਿੱਚ ਜਾਓ



ਜੇਕਰ IMEI ਨੰਬਰ ਨਹੀਂ ਦਿਖ ਰਿਹਾ ਤਾਂ ਫੋਨ ਨਕਲੀ ਜਾਂ ਡਮੀ ਹੋ ਸਕਦਾ ਹੈ



iPhone ਦਾ ਮਾਡਲ ਚੈੱਕ ਕਰਨ ਲਈ ਤੁਸੀਂ Apple Support Website ਦੀ ਮਦਦ ਲੈ ਸਕਦੇ ਹੋ,ਇਸ ਲਈ ਸੀਰੀਅਲ ਨੰਬਰ ਜਰੂਰੀ ਹੈ



ਫਿਰ 10 digit ਦਾ ਸੀਰੀਅਲ ਨੰਬਰ ਚੈੱਕ ਕਰਨ ਲਈ ਥੱਲੇ ਸਕਰੋਲ ਕਰੋ ਅਤੇ ਨੰਬਰ ਨੋਟ ਕਰੋ



ਇੱਥੇ ਸੀਰੀਅਲ ਨੰਬਰ ਪੇਸਟ ਕਰੋ, ਇੱਥੇ ਤੁਹਾਨੂੰ ਮਾਡਲ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ