ਚਾਰਜਿੰਗ ਦੌਰਾਨ ਆਈਫਓਨ ਨੂੰ ਏਅਰਪਲੇਨ ਮੋਡ ਉੱਤੇ ਲਾਓ ਜਿਸ ਨਾਲ ਬੈਟਰੀ ਛੇਤੀ ਚਾਰਜ ਹੁੰਦੀ ਹੈ। ਆਈਫੋਨ ਦੇ ਅਧਿਕਾਰਿਕ ਫਾਸਟ ਚਾਰਜਰ ਤੇ ਕੇਬਲ ਦੀ ਵਰਤੋ ਕਰੋ ਇਹ ਸਪੀਡ ਵਧਾਉਂਦਾ ਹੈ। ਚਾਰਜਿੰਗ ਵੇਲੇ ਲੋ ਪਾਵਰ ਮੋਡ ਦੀ ਵਰਤੋ ਕਰੋ ਇਸ ਨਾਲ ਬੈਟਰੀ ਦੀ ਖਪਤ ਘੱਟ ਹੁੰਦੀ ਹੈ ਫੋਨ ਨੂੰ ਚਾਰਜ ਕਰਨ ਵੇਲੇ ਉਸ ਦੀ ਵਰਤੋ ਨਾ ਕਰੋ ਕਿਉਂਕਿ ਇਸ ਨਾਲ ਚਾਰਜਿੰਗ ਸਪੀਡ ਘਟ ਜਾਂਦੀ ਹੈ। ਚਾਰਜਿੰਗ ਪੋਰਟ ਵਿੱਚ ਗੰਦਗੀ ਤੇ ਧੂੜ ਹੋਣ ਨਾਲ ਇਸ ਦੀ ਸਪੀਡ ਘਟ ਜਾਂਦੀ ਹੈ ਇਸ ਨੂੰ ਸਾਫ ਰੱਖੋ ਪੁਰਾਣੇ ਚਾਰਜਰਾਂ ਨਾਲ ਚਾਰਜ ਕਰਨ ਉੱਤੇ ਜ਼ਿਆਦਾ ਸਮਾ ਲਗਦਾ ਹੈ ਇਸ ਲਈ ਨਵੇਂ ਚਾਰਜਰ ਦੀ ਵਰਤੋ ਕਰੋ ਨਕਲੀ ਚਾਰਜਰ ਦੀ ਵਰਤੋ ਨਾ ਕਰੋ ਕਿਉਂਕਿ ਇਸ ਨਾਲ ਚਾਰਜਰ ਦੀ ਸਪੀਡ ਘਟ ਜਾਂਦੀ ਹੈ। ਜੇ ਚਾਰਜਿੰਗ ਦੌਰਾਨ ਫੋਨ ਗਰਮ ਹੋ ਜਾਵੇ ਤਾਂ ਚਾਰਜਿੰਗ ਦੀ ਸਪੀਡ ਘਟ ਜਾਂਦੀ ਹੈ ਇਸ ਲਈ ਠੰਡੀ ਥਾਂ ਉੱਤੇ ਰੱਖੋ ਫੋਨ ਦੇ ਪਿੱਛੇ ਕਈ ਐਪਸ ਚਲਦੀਆਂ ਰਹਿੰਦੀਆਂ ਹਨ ਇਸ ਲਈ ਚਾਰਜ ਤੋਂ ਪਹਿਲਾਂ ਫੋਨ ਰੀਸਟਾਰਟ ਕਰੋ