Internet ਅੱਜ ਸਾਡੇ ਲਈ ਸ਼ਾਇਦ ਰੋਟੀ-ਪਾਣੀ ਤੋਂ ਵੀ ਜ਼ਰੂਰੀ ਹੋ ਗਿਆ ਹੈ। ਜ਼ਿਆਦਾਤਰ ਕੰਮ ਇੰਟਰਨੈਟ ਰਾਹੀ ਹੀ ਕੀਤਾ ਜਾਂਦਾ ਹੈ। ਅਜਿਹੇ ਵਿੱਚ ਕਦੇ ਇੰਟਰਨੈੱਟ ਦੀ ਸਪੀਡ ਘਟ ਜਾਂਦੀ ਹੈ ਜਿਸ ਨਾਲ ਕੰਮ ਕਰਨਾ ਔਖਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਦੁਨੀਆ ਦੇ ਕਿਹੜੇ ਵਿੱਚ ਸਭ ਤੋਂ ਤੇਜ਼ ਇੰਟਰਨੈੱਟ ਚਲਦਾ ਹੈ। ਦੁਨੀਆ ਵਿੱਚ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਵਾਲਾ ਦੇਸ਼ ਜਰਸੀ ਹੈ। ਜਰਸੀ, ਜੋ ਫਰਾਂਸ ਤੇ ਇੰਗਲੈਂਡ ਦੇ ਵਿਚਾਲੇ ਸਥਿੱਤ ਇੱਕ ਟਾਪੂ ਹੈ। ਇਸ ਦੇਸ਼ ਵਿੱਚ ਇੰਟਰਨੈੱਟ ਦੀ ਔਸਤ ਸਪੀਡ 264.52 MBPS ਹੈ ਉੱਥੇ ਹੀ ਦੂਜੇ ਨੰਬਰ ਉੱਤੇ ਆਉਣ ਵਾਲੇ ਦੇਸ਼ ਦਾ ਨਾਂਅ liechtenstein ਹੈ। ਇਸ ਦੇਸ਼ ਵਿੱਚ ਔਸਤ ਇੰਟਰਨੈੱਟ ਦੀ ਸਪੀਡ 246.76 Mbps ਹੈ