ਆਟੋਪੇ ਸਕੈਮ ਦੁਆਰਾ UPI ਉਪਭੋਗਤਾ ਨੂੰ ਆਟੋਪੇ ਰਿਕੁਐਸਟ ਰਾਹੀਂ ਫਰੌਡ ਕੀਤਾ ਜਾਂਦਾ ਹੈ।



ਇਸ 'ਚ ਸਭ ਤੋਂ ਪਹਿਲਾਂ UPI ਯੂਜ਼ਰ ਨੂੰ ਝੂਠੀ ਕਹਾਣੀ 'ਤੇ ਵਿਸ਼ਵਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।



ਉਦਾਹਰਨ ਲਈ ਹੋ ਸਕਦਾ ਹੈ ਕਿ ਤੁਸੀਂ Netflix ਜਾਂ Disney ਦੀ ਸਬਸਕ੍ਰਿਪਸ਼ਨ ਲਈ ਬੇਨਤੀ ਭੇਜੀ ਹੋਵੇ।



ਅਜਿਹੀ ਸਥਿਤੀ ਵਿੱਚ, ਧੋਖੇਬਾਜ਼ ਇਸ ਦਾ ਫਾਇਦਾ ਉਠਾਉਂਦੇ ਹਨ



ਤੁਹਾਨੂੰ ਸਬਸਕ੍ਰਿਪਸ਼ਨ ਲਈ ਆਟੋਪੇ ਲਈ ਬੇਨਤੀ ਭੇਜਦੇ ਹਨ।



ਇਸ 'ਚ ਯੂਜ਼ਰ ਨੂੰ ਭੇਜੀ ਗਈ ਰਿਕੁਐਸਟ ਸਹੀ ਹੋ ਸਕਦੀ ਹੈ ਪਰ ਜਿਸ ਨੇ ਭੇਜੀ ਹੈ, ਉਹ ਗਲਤ ਹੋ ਸਕਦਾ ਹੈ।



ਅਜਿਹੇ 'ਚ ਯੂਜ਼ਰ ਨੂੰ ਲੱਗਦਾ ਹੈ ਕਿ ਇਹ ਬੇਨਤੀ ਕੰਪਨੀ ਤੋਂ ਆਈ ਹੈ ਤੇ ਉਹ ਇਸ ਨੂੰ ਸਵੀਕਾਰ ਕਰ ਲੈਂਦਾ ਹੈ।



ਇਸ ਤੋਂ ਬਾਅਦ ਯੂਜ਼ਰ ਦੇ ਖਾਤੇ 'ਚੋਂ ਪੈਸੇ ਕੱਟ ਲਏ ਜਾਂਦੇ ਹਨ ਤੇ ਇਹ ਧੋਖੇਬਾਜ਼ ਦੇ ਖਾਤੇ 'ਚ ਪਹੁੰਚ ਜਾਂਦੇ ਹਨ।



ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਉਣ ਲਈ ਤੁਹਾਨੂੰ ਆਪਣੀ UPI ID ਨੂੰ ਸਿੱਧੇ ਆਪਣੇ ਬੈਂਕ ਖਾਤੇ ਨਾਲ ਲਿੰਕ ਕਰਨ ਤੋਂ ਬਚਣਾ ਚਾਹੀਦਾ ਹੈ।



ਇਸ ਦੇ ਨਾਲ, ਕਿਸੇ ਵੀ ਆਟੋ ਪੇ ਬੇਨਤੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਇਸ ਨੂੰ ਚੈੱਕ ਕਰੋ। ਸਹੀ ਤੇ ਗਲਤ ਵਿੱਚ ਫਰਕ ਕਰਨਾ ਜ਼ਰੂਰੀ ਹੈ।