ਪੰਜਾਬ ਸਰਕਾਰ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਫਰੀ ਬਿਜਲੀ ਦੇ ਰਹੀ ਹੈ।

Published by: ਏਬੀਪੀ ਸਾਂਝਾ

ਇਸ ਨਾਲ ਸਿਆਲ ਵਿੱਚ ਤਾਂ 70-80 ਫੀਸਦੀ ਲੋਕਾਂ ਦੇ ਜ਼ੀਰੋ ਬਿੱਲ ਆ ਜਾਂਦੇ ਹਨ ,ਪਰ ਗਰਮੀਆਂ ਵਿੱਚ ਏਸੀ ਤੇ ਪੱਖੇ ਚੱਲਣ ਨਾਲ ਝਟਕਾ ਲੱਗਦਾ ਹੈ।

Published by: ਏਬੀਪੀ ਸਾਂਝਾ

ਕੇਂਦਰ ਸਰਕਾਰ ਦੀ ਇੱਕ ਸਕੀਮ ਦਾ ਫਾਇਦਾ ਲੈ ਕੇ ਬਹੁਤ ਸਾਰੇ ਉਪਭੋਗਤਾ ਗਰਮੀਆਂ ਵਿੱਚ ਵੀ ਜ਼ੀਰੋ ਬਿੱਲ ਲਿਆ ਸਕਦੇ ਹਨ।

Published by: ਏਬੀਪੀ ਸਾਂਝਾ

ਦਰਅਸਲ ਭਰਤ ਸਰਕਾਰ ਇਸ ਸੋਲਰ ਪੈਨਲ ਲਗਾਉਣ ਲਈ ਕਾਫੀ ਸਬਸਿਡੀ ਦੇ ਰਹੀ ਹੈ।

Published by: ਏਬੀਪੀ ਸਾਂਝਾ

ਸੋਲਰ ਪੈਨਲ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਦੇ ਹਨ ਤੇ ਇੱਕ ਈਕੋ-ਫ੍ਰੈਂਡਲੀ ਊਰਜਾ ਸ੍ਰੋਤ ਪ੍ਰਦਾਨ ਕਰਦੇ ਹਨ।

Published by: ਏਬੀਪੀ ਸਾਂਝਾ

ਇਸ ਨਾਲ ਜਿੱਥੇ ਸਸਤੀ ਬਿਜਲੀ ਮਿਲਦੀ ਹੈ, ਉੱਥੇ ਹੀ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ।

Published by: ਏਬੀਪੀ ਸਾਂਝਾ

ਇਸ ਸਾਲ ਸਰਕਾਰ ਨੇ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ ਹੈ।

Published by: ਏਬੀਪੀ ਸਾਂਝਾ

ਇਸ ਵਿੱਚ ਨਾ ਸਿਰਫ ਸਬਸਿਡੀ ਦਿੱਤੀ ਜਾਂਦੀ ਹੈ ਬਲਕਿ 300 ਯੂਨਿਟ ਮੁਫਤ ਬਿਜਲੀ ਵੀ ਦਿੱਤੀ ਜਾਂਦੀ ਹੈ।

Published by: ਏਬੀਪੀ ਸਾਂਝਾ

ਤੁਸੀਂ ਬਿਨਾਂ ਬੈਟਰੀ ਦੇ 1 kW ਸੋਲਰ ਸਿਸਟਮ ਲਗਾਉਣ ਲਈ ₹ 30,000 ਤੱਕ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹੋ।

Published by: ਏਬੀਪੀ ਸਾਂਝਾ

ਸਬਸਿਡੀ ਦਾ ਲਾਭ ਲੈ ਕੇ ਤੁਸੀਂ ਇਸ ਸੋਲਰ ਸਿਸਟਮ ਨੂੰ ਸਿਰਫ ₹15,000 ਤੋਂ ₹25,000 ਵਿੱਚ ਸਥਾਪਤ ਕਰਵਾ ਸਕਦੇ ਹੋ।

Published by: ਏਬੀਪੀ ਸਾਂਝਾ