ਮੀਂਹ ਵਿੱਚ ਆਪਣੇ ਫੋਨ ਤੋਂ ਭਿੱਜਣ ਤੋਂ ਕਿਵੇਂ ਬਚਾਇਆ ਜਾਵੇ, ਬਹੁਤ ਲੋਕ ਇਸ ਬਾਰੇ ਨਹੀਂ ਜਾਣਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਜਾਣਕਾਰੀ ਦੇਵਾਂਗੇ ਜੋ ਮੀਂਹ 'ਚ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਮੀਂਹ ਦੇ ਦਿਨਾਂ ਵਿੱਚ ਆਪਣੇ ਨਾਲ ਵਾਟਰਪਰੂਫ ਪਾਊਚ ਜ਼ਰੂਰ ਰੱਖੋ ਤੇ ਲੋੜ ਪੈਣ ਤੇ ਵਰਤੋਂ ਕਰੋ। ਇਸ ਨੂੰ ਤੁਸੀਂ ਆਨਲਾਇਨ 100-200 ਜਾਂ ਫਿਰ 300 ਰੁਪਏ ਤੱਕ ਖ਼ਰੀਦ ਸਕਦੇ ਹੋ। ਜੇ ਤੁਹਾਡੇ ਕੋਲ ਵਾਟਰਪਰੂਫ਼ ਪਾਊਚ ਨਹੀਂ ਹੈ ਤਾਂ ਤੁਸੀਂ ਪੌਲੀਬੈਗ ਵਿੱਚ ਪਾ ਸਕਦੇ ਹੋ। ਮੀਂਹ ਵਿੱਚ ਜੇ ਗੱਲ ਕਰ ਰਹੇ ਹੋ ਤਾਂ ਫੋਨ ਜੇਬ ਵਿੱਚ ਪਾਓ ਤੇ ਈਅਰਫੋਨ ਦੀ ਵਰਤੋਂ ਕਰੋ। ਚੰਗਾ ਇਹੋ ਹੀ ਰਹੇਗਾ ਜੇ ਤੁਸੀਂ ਮੀਂਹ ਵਿੱਚ ਫੋਨ ਕਰਨ ਤੋਂ ਪਰਹੇਜ਼ ਕਰੋ। ਮੀਂਹ ਦੇ ਦਿਨਾਂ ਵਿੱਚ ਰੇਨਕੋਟ ਜ਼ਰੂਰ ਰੱਖੋ ਤਾਂ ਜੋ ਮੀਂਹ ਵੇਲੇ ਆਪਣੇ ਫੋਨ ਉਸ ਦੀ ਜੇਬ ਵਿੱਚ ਰੱਖ ਸਕੋ। ਜੇ ਭਾਰੀ ਮੀਂਹ ਵਿੱਚ ਫਸ ਗਏ ਹੋ ਤਾਂ ਫੋਨ ਨੂੰ ਸਵਿੱਚ ਆਫ ਕਰ ਦਿਓ ਤੇ ਇਸ ਦੇ ਜੈੱਕ ਨੂੰ ਢਕ ਦਿਓ ਇਸ ਤੋਂ ਇਲਾਵਾ ਤੁਸੀਂ ਵਾਟਰ ਪਰੂਫ਼ ਕਵਰ ਵੀ ਲੈ ਸਕਦੇ ਹੋ।