ਬਰਸਾਤ ਦੇ ਮੌਸਮ ਵਿੱਚ ਇਲੈਕਟ੍ਰਾਨਿਕ ਯੰਤਰਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬਰਸਾਤ ਵਾਲੇ ਮੌਸਮ 'ਚ ਅਕਸਰ ਹੀ ਮੀਂਹ ਪੈਣ ਲੱਗ ਪੈਂਦਾ ਹੈ, ਜਿਸ ਕਰਕੇ ਮੀਂਹ ਦੇ ਵਿੱਚ ਗਿੱਲੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਰਕੇ ਅਕਸਰ ਵਿਅਕਤੀ ਦੇ ਨਾਲ ਉਸਦਾ ਸਮਾਨ ਵੀ ਭਿੱਜ ਜਾਂਦਾ ਹੈ ਖਾਸ ਕਰਕੇ ਮੋਬਾਈਲ ਫੋਨ। ਕਈ ਫੋਨ ਦੇ ਵਿੱਚ ਵੀ ਪਾਣੀ ਚਲਾ ਜਾਂਦਾ ਹੈ ਅਤੇ ਖਰਾਬ ਹੋ ਜਾਂਦਾ ਹੈ। ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਕੁੱਝ ਗੱਲਾਂ ਦਾ ਧਿਆਨ ਰੱਖਣ ਨਾਲ ਨਾ ਸਿਰਫ ਆਪਣੇ ਆਪ ਨੂੰ ਨੁਕਸਾਨ ਤੋਂ ਬਚਾ ਸਕੋਗੇ, ਸਗੋਂ ਤੁਸੀਂ ਆਪਣੇ ਸਮਾਰਟਫੋਨ ਨੂੰ ਵੀ ਸੁਰੱਖਿਅਤ ਰੱਖ ਸਕੋਗੇ। ਜੇਕਰ ਬਾਰਿਸ਼ ਦੌਰਾਨ ਤੁਹਾਡੇ ਗੈਜੇਟਸ ਨੂੰ ਸੁਰੱਖਿਅਤ ਰੱਖਣ ਵਿੱਚ ਸਭ ਤੋਂ ਵੱਧ ਉਪਯੋਗੀ ਇੱਕ ਚੀਜ਼ ਹੈ, ਤਾਂ ਉਹ ਹੈ waterproof bag। ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਾਰੇ ਇਲੈਕਟ੍ਰਾਨਿਕ ਯੰਤਰ ਪਾਣੀ ਤੋਂ ਸੁਰੱਖਿਅਤ ਰਹਿਣਗੇ। ਇੱਕ ਚੰਗੇ ਵਾਟਰਪਰੂਫ ਬੈਗ 'ਚ ਪਾਣੀ ਦੇ ਜਾਣ ਦਾ ਕੋਈ ਖਤਰਾ ਨਹੀਂ ਹੈ। ਜਿਸ ਕਾਰਨ ਤੁਹਾਡੇ ਗੈਜੇਟਸ ਵੀ ਸੁਰੱਖਿਅਤ ਰਹਿਣਗੇ। ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਅਣਜਾਣੇ 'ਚ ਆਪਣੇ ਗੈਜੇਟਸ ਨੂੰ ਗਿੱਲੀ ਸਤ੍ਹਾ 'ਤੇ ਰੱਖਦੇ ਹਨ। ਜਿਸ ਕਾਰਨ ਗੈਜੇਟਸ ਪਾਣੀ ਦੇ ਸੰਪਰਕ 'ਚ ਆਉਣ 'ਤੇ ਖਰਾਬ ਹੋ ਜਾਂਦੇ ਹਨ ਅਤੇ ਤੁਹਾਡੀ ਇਕ ਗਲਤੀ ਕਾਰਨ ਤੁਹਾਨੂੰ ਹਜ਼ਾਰਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ। ਜੇਕਰ ਤੁਹਾਡਾ ਡਿਵਾਈਸ ਗਿੱਲਾ ਹੋ ਜਾਂਦਾ ਹੈ, ਤਾਂ ਇਸਨੂੰ ਸੁਕਾਉਣ ਲਈ ਇੱਕ ਸਿਲੀਕੋਨ ਕਵਰ ਦੀ ਵਰਤੋਂ ਕਰੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਗਿੱਲੇ ਯੰਤਰ ਨੂੰ ਤੁਰੰਤ ਚਾਰਜ ਨਾ ਕੀਤਾ ਜਾਵੇ। ਸਭ ਤੋਂ ਪਹਿਲਾਂ ਡਿਵਾਈਸ ਦੇ ਚਾਰਜਿੰਗ ਪੋਰਟ ਨੂੰ ਸਾਫ਼ ਕਰੋ। ਡਿਵਾਈਸ ਨੂੰ ਸੁਕਾਉਣ ਲਈ ਹੇਅਰ ਡ੍ਰਾਇਅਰ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਡਿਵਾਈਸ ਨੂੰ ਤੁਰੰਤ ਚਾਲੂ ਨਾ ਕਰੋ। ਡਿਵਾਈਸ ਨੂੰ ਸੁੱਕਣ ਲਈ ਸੁੱਕੀ ਜਗ੍ਹਾ 'ਤੇ ਰੱਖੋ।