ਘਰ ਨੂੰ ਠੰਡਾ ਰੱਖਣ ਲਈ ਏਸੀ ਨੂੰ 18-20 ਡਿਗਰੀ 'ਤੇ ਸੈੱਟ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਬਹੁਤ ਘੱਟ ਤਾਪਮਾਨ ਨਾ ਸਿਰਫ਼ ਬਿਜਲੀ ਦਾ ਬਿੱਲ ਵਧਾਉਂਦਾ ਹੈ, ਸਗੋਂ ਸਰੀਰ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਸਿਹਤਮੰਦ ਅਤੇ ਆਰਾਮਦਾਇਕ ਨੀਂਦ ਲਈ ਏਸੀ ਦਾ ਤਾਪਮਾਨ 24-26 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖਣਾ ਸਭ ਤੋਂ ਵਧੀਆ ਹੈ। ਇਹ ਨਾ ਸਿਰਫ਼ ਸਿਹਤ ਦੀ ਰਾਖੀ ਕਰਦਾ ਹੈ, ਸਗੋਂ ਊਰਜਾ ਦੀ ਬੱਚਤ ਵੀ ਕਰਦਾ ਹੈ।

ਏਸੀ ਦੇ ਘੱਟ ਤਾਪਮਾਨ ਕਾਰਨ ਹਵਾ ਵਿੱਚ ਨਮੀ ਘੱਟਣ ਲੱਗ ਪੈਂਦੀ ਹੈ। ਇਸ ਕਾਰਨ ਚਮੜੀ ਬਹੁਤ ਖੁਸ਼ਕ ਹੋਣ ਲੱਗਦੀ ਹੈ।

ਜੇਕਰ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ, ਤਾਂ ਇਸ ਨਾਲ ਖੁਜਲੀ ਹੋ ਸਕਦੀ ਹੈ, ਚਮੜੀ ਫਟਣ ਲੱਗ ਸਕਦੀ ਹੈ ਤੇ ਜੇਕਰ ਸੋਰਾਇਸਿਸ ਜਾਂ ਐਕਜ਼ੀਮਾ ਦੀ ਸਮੱਸਿਆ ਹੈ, ਤਾਂ ਇਹ ਹੋਰ ਵੀ ਵੱਧ ਸਕਦੀ ਹੈ।

ਘੱਟ ਤਾਪਮਾਨ 'ਚ ਲੰਬੇ ਸਮੇਂ ਤੱਕ ਰਹਿਣ ਨਾਲ ਜੋੜਾਂ ਵਿੱਚ ਅਕੜਾਅ, ਸੋਜ, ਦਰਦ ਅਤੇ ਮਾਸਪੇਸ਼ੀਆਂ ਦੇ ਸੁੰਗੜਨ ਦਾ ਕਾਰਨ ਬਣ ਸਕਦਾ ਹੈ।

ਇਹ ਗਠੀਏ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਲਈ ਵਧੇਰੇ ਪਰੇਸ਼ਾਨੀ ਵਾਲਾ ਹੋ ਸਕਦਾ ਹੈ।

ਗਰਮੀਆਂ ਦੇ ਮੌਸਮ 'ਚ ਬਾਹਰ ਦਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ AC ਕਾਰਨ ਕਮਰੇ ਦਾ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ। ਇਸ ਨਾਲ ਗਰਮੀ ਅਤੇ ਠੰਢ ਲੱਗ ਸਕਦੀ ਹੈ, ਜਿਸ ਨਾਲ ਜ਼ੁਕਾਮ ਅਤੇ ਖੰਘ ਹੋ ਸਕਦੀ ਹੈ।

ਘੱਟ ਤਾਪਮਾਨ ਕਾਰਨ ਸਰੀਰ ਜ਼ਿਆਦਾ ਥਕਾਵਟ ਅਤੇ ਆਲਸੀ ਮਹਿਸੂਸ ਕਰਦਾ ਹੈ। ਲੰਬੇ ਸਮੇਂ ਤੱਕ ਤਾਪਮਾਨ ਘੱਟ ਰਹਿਣ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ।

ਤਾਪਮਾਨ 24-26 ਡਿਗਰੀ 'ਤੇ ਸੈੱਟ ਕਰੋ ਅਤੇ ਪੱਖਾ ਸਲੋਅ ਮੋਡ 'ਤੇ ਚਲਾਓ। ਇਸ ਨਾਲ ਘਰ ਜਲਦੀ ਠੰਡਾ ਹੋ ਜਾਵੇਗਾ।