ਮਾਨਸੂਨ ਦੇ ਦੌਰਾਨ ਭਾਰੀ ਬਾਰਿਸ਼ ਕਾਰਨ ਘਰ ਵਿੱਚ ਪਾਣੀ ਆ ਸਕਦਾ ਹੈ, ਜਿਸ ਨਾਲ ਏਸੀ ਅਤੇ ਫਰਿੱਜ ਵਰਗੇ ਇਲੈਕਟ੍ਰਾਨਿਕ ਸਮਾਨ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਬਰਸਾਤ 'ਚ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਇਹ ਉਪਕਰਣ ਖਰਾਬ ਹੋ ਸਕਦੇ ਹਨ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਫਰਿੱਜ ਅਤੇ ਏਸੀ ਦੀ ਸਹੀ ਤਰ੍ਹਾਂ ਦੇਖਭਾਲ ਕਿਵੇਂ ਕਰੀਏ।

ਬਰਸਾਤ ਦੌਰਾਨ ਅਕਸਰ ਬਿਜਲੀ ਚਲੀ ਜਾਂਦੀ ਹੈ ਜਾਂ ਵੋਲਟੇਜ ਉਪਰ-ਥੱਲੇ ਹੁੰਦਾ ਰਹਿੰਦਾ ਹੈ। ਇਸ ਨਾਲ ਏਸੀ ਜਾਂ ਫਰਿੱਜ ਨੂੰ ਨੁਕਸਾਨ ਹੋ ਸਕਦਾ ਹੈ।

ਇਸ ਲਈ ਜਦੋਂ ਬਿਜਲੀ ਚੱਲੀ ਜਾਏ ਤਾਂ ਉਨ੍ਹਾਂ ਦੇ ਪਲੱਗ ਸਾਕਟ ਤੋਂ ਕੱਢ ਦੇਵੋ। ਬਿਜਲੀ ਸਥਿਰ ਹੋਣ 'ਤੇ ਹੀ ਵਾਪਸ ਲਗਾਓ, ਤਾਂ ਜੋ ਮਸ਼ੀਨ ਸੁਰੱਖਿਅਤ ਰਹੇ।

ਜਦੋਂ ਮੀਂਹ ਕਾਰਨ ਕੰਧਾਂ ਗਿੱਲੀਆਂ ਹੋ ਜਾਂਦੀਆਂ ਹਨ, ਤਾਂ ਉਨ੍ਹਾਂ 'ਤੇ ਲਗੇ ਏਸੀ ਜਾਂ ਫਰਿੱਜ ਲਈ ਖ਼ਤਰਾ ਵੱਧ ਜਾਂਦਾ ਹੈ।

ਜੇਕਰ ਕੰਧ ਗਿੱਲੀ ਹੋਵੇ, ਤਾਂ ਪਲੱਗ ਸਾਕਟ ਤੋਂ ਕੱਢ ਦੇਵੋ ਅਤੇ ਕੰਧ ਸੁੱਕਣ ਤੱਕ ਮਸ਼ੀਨ ਨਾ ਚਾਲੂ ਕਰੋ। ਜੇ ਲੋੜ ਹੋਵੇ, ਤਾਂ ਐਕਸਟੈਂਸ਼ਨ ਬੋਰਡ ਦੀ ਵਰਤੋਂ ਕਰੋ।

ਜੇ ਏਸੀ ਦੀ ਬਾਹਰੀ ਯੂਨਿਟ ਛੱਤ ਜਾਂ ਖੁੱਲ੍ਹੀ ਥਾਂ ਲੱਗੀ ਹੋਵੇ, ਤਾਂ ਮੀਂਹ ਦਾ ਪਾਣੀ ਇਸ 'ਤੇ ਡਿੱਗ ਸਕਦਾ ਹੈ। ਇਹ ਨਾਲ ਮਸ਼ੀਨ ਖਰਾਬ ਹੋ ਸਕਦੀ ਹੈ।

ਇਸ ਲਈ ਯੂਨਿਟ ਨੂੰ ਪਲਾਸਟਿਕ ਕਵਰ ਨਾਲ ਢੱਕੋ। ਸੁੱਕਣ ਤੋਂ ਬਾਅਦ ਹੀ ਏਸੀ ਚਾਲੂ ਕਰੋ ਅਤੇ ਪਹਿਲਾਂ ਯੂਨਿਟ ਦੀ ਜਾਂਚ ਕਰ ਲਵੋ।

ਛੋਟੀ-ਛੋਟੀ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਵੱਡੇ ਨੁਕਸਾਨ ਤੋਂ ਆਪਣੇ ਸਮਾਨ ਨੂੰ ਬਚਾਅ ਸਕਦੇ ਹੋ।