ਭਾਰਤ ਤੋਂ ਬਾਅਦ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ TikTok 'ਤੇ ਅਮਰੀਕਾ ਵਿੱਚ ਵੀ ਪਾਬੰਦੀ ਲੱਗ ਸਕਦੀ ਹੈ। ਅਮਰੀਕੀ ਸੰਸਦ ਨੇ TikTok 'ਤੇ ਪਾਬੰਦੀ ਲਗਾਉਣ ਲਈ ਬਿੱਲ ਪਾਸ ਕਰ ਦਿੱਤਾ ਹੈ। ਜੇਕਰ ਕੰਪਨੀ ਚਾਹੁੰਦੀ ਹੈ ਕਿ TikTok ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖੇ, ਤਾਂ ਉਸਨੂੰ ਛੇ ਮਹੀਨਿਆਂ ਦੇ ਅੰਦਰ ਆਪਣੀ ਚੀਨੀ ਮੂਲ ਕੰਪਨੀ ਬਾਈਟਡਾਂਸ ਨਾਲ ਸਬੰਧ ਤੋੜਨੇ ਹੋਣਗੇ। ਪਿਛਲੇ ਸਾਲ, TikTok ਸਭ ਤੋਂ ਵੱਧ ਡਾਉਨਲੋਡ ਕੀਤੇ ਐਪਸ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ। TikTok ਦੇ ਅਮਰੀਕਾ ਵਿੱਚ 17 ਕਰੋੜ ਯੂਜ਼ਰਸ ਹਨ। 30 ਸਾਲ ਤੋਂ ਘੱਟ ਉਮਰ ਦੇ ਇੱਕ ਤਿਹਾਈ ਅਮਰੀਕੀਆਂ ਲਈ, ਇਹ ਖ਼ਬਰਾਂ ਦੇ ਨਾਲ-ਨਾਲ ਮਨੋਰੰਜਨ ਦਾ ਇੱਕ ਸਰੋਤ ਹੈ। ਚੀਨੀ ਸਰਕਾਰ ਦੇ ਪੱਛਮੀ ਦੇਸ਼ ਨਾਲ ਵਿਚਾਰਧਾਰਕ ਮਤਭੇਦ ਹਨ। ਅਮਰੀਕਾ ਨੂੰ ਚਿੰਤਾ ਹੈ ਕਿ ਚੀਨ TikTok ਨੂੰ ਪ੍ਰਚਾਰ ਸਾਧਨ ਵਜੋਂ ਵਰਤ ਸਕਦਾ ਹੈ। ਇਸ ਨਾਲ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਿਕਟਾਕ ਵਿਚ ਹਰ ਯੂਜ਼ਰ ਲਈ ਇਕ ਆਪਣੀ ਵੱਖਰੀ ਫੀਡ ਹੁੰਦੀ ਹੈ। ਇਸ ਨਾਲ ਇਹ ਜਾਣਨਾ ਅਸੰਭਵ ਹੋ ਜਾਂਦਾ ਹੈ ਕਿ TikTok ਦਾ ਐਲਗੋਰਿਦਮ ਯੂਜ਼ਰਸ ਦੀ ਪਸੰਦ ਦੇ ਮੁਤਾਬਕ ਕੰਮ ਕਰ ਰਿਹਾ ਹੈ ਜਾਂ ਚੀਨ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ।