1 ਅਪ੍ਰੈਲ ਤੋਂ ਇਨ੍ਹਾਂ ਨੰਬਰਾਂ ‘ਤੇ ਬੰਦ ਹੋ ਜਾਵੇਗਾ UPI

ਜੇਕਰ ਤੁਹਾਡਾ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਰਿਚਾਰਜ ਨਹੀਂ ਹੋਇਆ ਹੈ ਅਤੇ ਉਹ ਬੈਂਕ ਅਕਾਊਂਟ ਜਾਂ ਯੂਪੀਆਈ ਐਪਸ ਨਾਲ ਜੁੜਿਆ ਹੋਇਆ ਹੈ ਤਾਂ ਉਸ ਨੂੰ ਸਿਸਟਮ ਤੋਂ ਹਟਾ ਦਿੱਤਾ ਜਾਵੇਗਾ



ਇਹ ਕਦਮ NPCI ਦੇ ਨਿਰਦੇਸ਼ ‘ਤੇ ਚੁੱਕਿਆ ਗਿਆ ਹੈ, ਅਜਿਹੇ ਮੋਬਾਈਲ ਨੰਬਰ ਜਿਹੜੇ ਲੰਬੇ ਸਮੇਂ ਤੋਂ ਇਸਤੇਮਾਲ ਵਿੱਚ ਨਹੀਂ ਹਨ, ਉਨ੍ਹਾਂ ਦੇ ਬੈਂਕ ਅਕਾਊਂਟ ਨਾਲ ਲਿੰਕ ਰਹਿਣ ਨਾਲ ਦਿੱਕਤਾਂ ਹੋ ਸਕਦੀਆਂ ਹਨ



ਜੇਕਰ ਕੋਈ ਨਵਾਂ ਵਿਅਕਤੀ ਉਹ ਹੀ ਨੰਬਰ ਲੈ ਲਵੇ ਤਾਂ ਫਰਾਡ ਦਾ ਖਤਰਾ ਵੱਧ ਜਾਂਦਾ ਹੈ, ਯੂਪੀਆਈ ਪੇਮੈਂਟ ਲਈ ਮੋਬਾਈਲ ਨੰਬਰ ਹੀ ਮੁੱਖ ਪਛਾਣ ਹੁੰਦੀ ਹੈ



ਜੇਕਰ ਕਿਸੇ ਹੋਰ ਨੂੰ ਉਹ ਹੀ ਨੰਬਰ ਮਿਲ ਗਿਆ ਤਾਂ ਗਲਤ ਵਿਅਕਤੀ ਨੂੰ ਪੇਮੈਂਟ ਹੋਣ ਜਾਂ ਟਰਾਂਜੈਕਸ਼ਨ ਫੇਲ੍ਹ ਹੋਣ ਦੀ ਸਮੱਸਿਆ ਹੋ ਸਕਦੀ ਹੈ



NPCI ਨੇ ਬੈਂਕਾਂ ਅਤੇ UPI ਐਪਸ ਨੂੰ ਨਿਰਦੇਸ਼ ਦਿੱਤਾ ਹੈ ਕਿ 31 ਮਾਰਚ ਤੱਕ ਅਜਿਹੇ ਬੇਕਾਰ ਮੋਬਾਈਲ ਨੰਬਰਾਂ ਨੂੰ ਹਟਾ ਦਿੱਤਾ ਜਾਵੇਗਾ ਤਾਂ 1 ਅਪਰੈਲ ਤੋਂ ਸਿਸਟਮ ਵਿੱਚ ਸਿਰਫ ਐਕਟਿਵ ਨੰਬਰ ਹੀ ਮੌਜੂਦ ਰਹਿਣ



ਜੇਕਰ ਕੋਈ ਨੰਬਰ 90 ਦਿਨ ਤੱਕ ਰਿਚਾਰਜ ਨਹੀਂ ਕਰਾਇਆ ਜਾਂਦਾ ਤਾਂ ਉਹ ਡੀਐਕਟੀਵੇਟ ਹੋ ਸਕਦਾ ਹੈ



ਕਿਸੇ ਵੀ ਨੰਬਰ ਦੇ ਡੀਐਕਟੀਵੇਟ ਹੋਣ ਤੋਂ ਬਾਅਦ ਯੂਜ਼ਰ ਨੂੰ 15 ਦਿਨ ਦਾ ਸਮਾਂ ਮਿਲਦਾ ਹੈ, ਜਿਸ ਨਾਲ ਉਹ ਆਪਣੇ ਨੰਬਰ ਨੂੰ ਦੁਬਾਰਾ ਐਕਟੀਵੇਟ ਕੀਤਾ ਜਾ ਸਕਦਾ ਹੈ, ਜੇਕਰ ਇਦਾਂ ਨਹੀਂ ਕੀਤਾ ਗਿਆ ਤਾਂ ਉਹ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ



ਜੇਕਰ ਤੁਹਾਡਾ ਨੰਬਰ ਬੈਂਕ ਨਾਲ ਲਿੰਕ ਹੈ ਤੇ ਰਿਚਾਰਜ ਨਹੀਂ ਕਰਾਇਆ ਹੈ ਤਾਂ ਤੁਰੰਤ ਉਸ ਨੂੰ ਰਿਚਾਰਜ ਕਰਾਓ



ਤੁਸੀਂ ਵੀ ਆਹ ਕੰਮ ਛੇਤੀ ਕਰ ਲਓ