ਦੁਬਈ 'ਚ ਕਿੰਨੇ ਰੁਪਏ 'ਚ ਮਿਲੇਗਾ iPhone16e?

Published by: ਏਬੀਪੀ ਸਾਂਝਾ

iPhone16e ਭਾਰਤ ਵਿੱਚ ਵਿਕਣਾ ਸ਼ੁਰੂ ਹੋ ਗਿਆ ਹੈ, ਇਸ ਫੋਨ ਨੂੰ ਐਪਲ ਨੇ 19 ਜਨਵਰੀ ਨੂੰ ਲਾਂਚ ਕੀਤਾ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਫੋਨ ਸਭ ਤੋਂ ਸਸਤਾ ਆਈਫੋਨ ਹੈ



ਇਸ ਫੋਨ ਦੀ ਸ਼ੁਰੂਆਤੀ ਕੀਮਤ 59,000 ਰੁਪਏ ਰੱਖੀ ਗਈ ਹੈ



ਕੰਪਨੀ ਫੋਨ ਦੇ ਨਾਲ ਕੁਝ ਡਿਸਕਾਊਂਟ ਵੀ ਦੇ ਰਹੀ ਹੈ, ਜਿਸ ਤੋਂ ਬਾਅਦ ਤੁਹਾਨੂੰ ਘੱਟ ਪੈਸੇ ਦੇਣੇ ਪੈਣਗੇ



ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਦੂਜੇ ਦੇਸ਼ਾਂ ਤੋਂ iPhone ਮੰਗਵਾਉਂਦੇ ਹਨ



ਜੇਕਰ ਤੁਸੀਂ ਇਨ੍ਹਾਂ ਲੋਕਾਂ ਵਿਚੋਂ ਇੱਕ ਹੋ ਤਾਂ ਆਓ ਜਾਣਦੇ ਹਾਂ ਦੁਬਈ ਵਿੱਚ ਇਸ ਫੋਨ ਦੀ ਕੀਮਤ ਕੀ ਹੈ?



ਇਸ ਫੋਨ ਦੀ ਦੁਬਈ ਵਿੱਚ ਕੀਮਤ 2,599 ਦੀਰਮ ਭਾਵ ਕਿ 62,000 ਰੁਪਏ ਹੈ



ਜੇਕਰ ਭਾਰਤ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਸ ਦੀ ਕੀਮਤ ਦੁਬਈ ਵਿੱਚ ਭਾਰਤ ਨਾਲੋਂ ਜ਼ਿਆਦਾ ਹੈ



iPhone16e 6.1 ਇੰਚ ਦੀ OLED ਸਕ੍ਰੀਨ ਦੇ ਨਾਲ ਆਉਂਦਾ ਹੈ, ਜੋ ਕਿ ਫੇਸ ਆਈਡੀ ਵਰਗੇ ਫੀਚਰਸ ਨਾਲ ਲੈਸ ਹੈ



ਇਸ ਵਾਰ ਐਪਲ ਨੇ ਮਿਊਟ ਬਟਨ ਦੀ ਥਾਂ ਨਿਊ ਐਕਸ਼ਨ ਬਟਨ ਦਿੱਤਾ ਹੈ, ਫੋਨ A18 ਚਿਪਸੈਟ ਦੇ ਨਾਲ ਆਉਂਦਾ ਹੈ