WhatsApp ਜਲਦ ਹੀ ਕੁਝ ਪੁਰਾਣੇ iPhone ਮਾਡਲਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਚਲਾਉਣ ਲਈ iOS 15.1 ਜਾਂ ਇਸ ਤੋਂ ਨਵਾਂ ਵਰਜਨ 5 ਮਈ 2025 ਲਾਜ਼ਮੀ ਹੋਵੇਗਾ। ਜੋ ਆਈਫੋਨ ਯੂਜ਼ਰਸ iOS 12.5.7 ਨੂੰ ਅਪਡੇਟ ਨਹੀਂ ਕਰ ਸਕਦੇ ਹਨ, ਉਨ੍ਹਾਂ ਨੂੰ WhatsApp ਚਲਾਉਣ ਲਈ ਦਿੱਕਤ ਹੋਵੇਗੀ ਇਹ ਬਦਲਾਅ ਸਿਰਫ ਉਨ੍ਹਾਂ ਆਈਫੋਨ 'ਤੇ ਹੀ ਅਸਰ ਪਾਵੇਗਾ ਜੋ iOS 15.1 'ਤੇ ਅਪਡੇਟ ਨਹੀਂ ਹੋ ਸਕਦੇ ਹਨ। ਜਿਨ੍ਹਾਂ ਉਪਭੋਗਤਾਵਾਂ ਕੋਲ iOS 15.1 ਹੈ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਰਤਮਾਨ ਵਿੱਚ WhatsApp iOS 12 ਅਤੇ ਇਸ ਤੋਂ ਬਾਅਦ ਦੇ ਸੰਸਕਰਣਾਂ ਦਾ ਸਮਰਥਨ ਕਰਦਾ ਹੈ ਪਰ ਆਉਣ ਵਾਲੇ ਅਪਡੇਟ ਤੋਂ ਬਾਅਦ, ਇਹ ਸਿਰਫ iOS 15.1 ਜਾਂ ਨਵੇਂ ਸੰਸਕਰਣਾਂ 'ਤੇ ਚੱਲੇਗਾ। ਵਟਸਐਪ ਨੇ ਪ੍ਰਭਾਵਿਤ ਯੂਜ਼ਰਸ ਨੂੰ ਤਿਆਰੀ ਲਈ ਪੰਜ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਸਮੇਂ ਦੌਰਾਨ ਉਹ ਆਪਣੀ ਡਿਵਾਈਸ ਨੂੰ ਅਪਡੇਟ ਕਰ ਸਕਦੇ ਹਨ ਜਾਂ ਕੋਈ ਹੋਰ ਵਿਕਲਪ ਚੁਣ ਸਕਦੇ ਹਨ