ਦੁਨੀਆ ਭਰ ਵਿੱਚ Iphone ਦਾ ਕਾਫ਼ੀ ਕ੍ਰੇਜ ਦੇਖਿਆ ਜਾਂਦਾ ਹੈ। ਭਾਰਤ ਵਿੱਚ ਵੀ ਇਸ ਨੂੰ ਖ਼ਰੀਦਣ ਵਾਲਿਆਂ ਦੀ ਕਮੀ ਨਹੀਂ ਹੈ। ਹਾਲਾਂਕਿ ਕਈ ਵਾਰ Iphone ਦੇ ਰੇਟ ਲੋਕਾਂ ਲਈ ਦਿੱਕਤ ਦਾ ਸਬੱਬ ਬਣ ਜਾਂਦੇ ਹਨ। ਦੱਸ ਦਈਏ ਕਿ 10 ਸਿਤੰਬਰ ਨੂੰ ਕੰਪਨੀ ਆਪਣਾ Iphone 16 ਲਾਂਚ ਕਰਨ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ, Iphone 13 ਤੋਂ ਲੈ ਕੇ 15 ਤੱਕ ਭਾਰਤ ਤੇ ਦੁਬਈ ਵਿਚਾਲੇ ਰੇਟ ਦਾ ਫਰਕ ਦੇਖਣ ਨੂੰ ਮਿਲਿਆ ਹੈ। Iphone 13 ਦੀ ਕੀਮਤ ਭਾਰਤ ਵਿੱਚ 79,900 ਰੁਪਏ ਸੀ ਤੇ ਭਾਰਤ ਵਿੱਚ 77,767 ਸੀ। Iphone 13 Pro ਦਾ ਰੇਟ 1,29,900 ਰੁਪਏ ਸੀ ਤੇ ਇਹ ਦੁਬਈ ਵਿੱਚ 95,735 ਰੁਪਏ ਸੀ। ਜੇ Iphone 15 Pro ਦੀ ਗੱਲ ਕਰੀਏ ਤਾਂ ਇਹ ਭਾਰਤ ਵਿੱਚ 1,34,900 ਰੁਪਏ ਤੇ ਦੁਬਈ ਵਿੱਚ 98,355 ਰੁਪਏ ਸੀ। Iphone 15 Pro Max ਦੀ ਭਾਰਤ ਵਿੱਚ ਕੀਮਤ 1,59,900 ਤੇ ਦੁਬਈ ਵਿੱਚ ਇਹ 1,16,743 ਰੁਪਏ ਸੀ ਆਮ Iphone ਦੀ ਕੀਮਤ ਨਾਲੋਂ Iphone Pro ਦੀ ਕੀਮਤ ਵਿੱਚ ਜ਼ਿਆਦਾ ਫਰਕ ਦੇਖਣ ਨੂੰ ਮਿਲਦਾ ਹੈ।