ਤੇਜਸਵੀ ਪ੍ਰਕਾਸ਼ ਅੱਜ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ ਤੇਜਸਵੀ ਨੇ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ ਹੈ ਪਰ ਸ਼ੋਅ 'ਪਹਿਰੇਦਾਰ ਪੀਆ' ਕਾਰਨ ਲਾਈਮਲਾਈਟ 'ਚ ਆਈ ਸੀ ਅਸਲ 'ਚ ਸ਼ੋਅ 'ਪਹਿਰੇਦਾਰ ਪੀਆ ਕੀ' 'ਚ ਦੀਆ ਯਾਨੀ ਤੇਜਸਵੀ ਨੇ 9 ਸਾਲ ਦੇ ਬੱਚੇ ਨਾਲ ਵਿਆਹ ਕੀਤਾ ਸੀ ਸ਼ੋਅ ਵਿੱਚ 9 ਸਾਲ ਦੇ ਬੱਚੇ ਦਾ 18 ਸਾਲ ਦੀ ਕੁੜੀ 'ਤੇ ਦਿਲ ਆਉਣ ਲੱਗਦਾ ਹੈ ਉਸ ਨੇ ਲੁਕ-ਛਿਪ ਕੇ ਦੀਆ ਦੀ ਫੋਟੋ ਕਲਿੱਕ ਕਰਨੀ ਸ਼ੁਰੂ ਕਰ ਦਿੱਤੀ ਦਰਸ਼ਕਾਂ ਨੂੰ ਇਹ ਦ੍ਰਿਸ਼ ਦੇਖਣਾ ਬਿਲਕੁਲ ਵੀ ਪਸੰਦ ਨਹੀਂ ਆਇਆ ਜਿਸ ਕਾਰਨ ਲੋਕਾਂ ਨੇ ਇਸ ਸ਼ੋਅ ਦੇ ਖਿਲਾਫ ਮੁਹਿੰਮ ਚਲਾਈ ਉਨ੍ਹਾਂ ਇਤਰਾਜ਼ ਜਤਾਇਆ ਕਿ ਇਸ ਦਾ ਬੱਚਿਆਂ ’ਤੇ ਮਾੜਾ ਪ੍ਰਭਾਵ ਪਵੇਗਾ ਇਸ ਆਨਲਾਈਨ ਪਟੀਸ਼ਨ 'ਤੇ ਹਜ਼ਾਰਾਂ ਲੋਕਾਂ ਨੇ ਦਸਤਖਤ ਕੀਤੇ ਹਨ ਇਸ ਸ਼ਿਕਾਇਤ ਵਿੱਚ ਅਜਿਹੀ ਸਮੱਗਰੀ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ