ਮੁਸੰਮੀ ਦੇ ਛਿਲਕਿਆਂ ਨੂੰ ਸੁਕਾ ਕੇ ਇਸਦੇ ਪੇਸਟ ਨੂੰ ਮੈਟਲ, ਲੋਹਾ, ਸਟੀਲ, ਬਰਾਸ, ਮਾਰਬਲ ਆਦਿ ਨੂੰ ਸਾਫ਼ ਕਰਨ ਲਈ ਵਰਤੋਂ ਕੀਤੀ ਜ਼ਾਂਦੀ ਹੈ।



ਅਨਾਰ ਦਾ ਛਿਲਕਾ ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ। ਇਸ ਤੋਂ ਇਲਾਵਾ ਇਹ ਮਸੂੜਿਆਂ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਬਹੁਤ ਫਾਇਦੇਮੰਦ ਹੈ।



ਸੇਬ ਦੇ ਛਿਲਕੇ ਵਿੱਚ ਪੈਕਟਿਨ ਨਾਮਕ ਫਾਈਬਰ ਹੁੰਦਾ ਹੈ ਜੋ ਬਲੱਡ ਕਲੈਸਟ੍ਰੋਲ ਨੂੰ ਘੱਟ ਕਰਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ।



ਕੀਵੀ ਦੇ ਛਿਲਕੇ ਵਿੱਚ ਫਾਈਬਰ, ਫੋਲੇਟ ਅਤੇ ਵਿਟਾਮਿਨ ਈ ਆਦਿ ਪੋਸ਼ਕ ਤੱਤ ਦੀ ਚੰਗੀ ਮਾਤਰਾ ਹੁੰਦੀ ਹੈ।



ਚਮੜੀ ਲਈ ਖੀਰੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਦੀ ਵਰਤੋਂ ਹੱਥਾਂ ਅਤੇ ਪੈਰਾਂ ਦੀ ਟੈਨਿੰਗ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।



ਨਿੰਬੂ ਦੇ ਛਿਲਕੇ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ।



ਕੇਲੇ ਦੇ ਛਿਲਕੇ ਦਾ ਸੇਵਨ ਕਰਨ ਨਾਲ ਸੇਰੋਟੋਨਿਨ ਨਾਂ ਦਾ ਹਾਰਮੋਨ ਨਿਕਲਦਾ ਹੈ ਜਿਸ ਨੂੰ ਫਿਲਗੁਡ ਹਾਰਮੋਨ ਵੀ ਕਿਹਾ ਜਾਂਦਾ ਹੈ। ਇਹ ਬੇਚੈਨੀ ਜਾਂ ਉਦਾਸੀ ਦੀ ਭਾਵਨਾ ਨੂੰ ਘਟਾਉਂਦਾ ਹੈ । ਇਸ ਵਿਚ ਲੂਟੀਨ ਨਾਂ ਦਾ ਐਂਟੀਆਕਸੀਡੈਂਟ ਵੀ ਹੁੰਦਾ ਹੈ ਜੋ ਅੱਖਾਂ ਦੇ ਸੈੱਲਾਂ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ



ਸੰਤਰੇ ਦਾ ਛਿਲਕਾ ਵੀ ਘਰ ਨੂੰ ਸਾਫ਼ ਕਰਨ ਅਤੇ ਬਦਬੂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਕਪੜਿਆਂ ਵਿਚ ਪਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਛਿਲਕਾ ਕਪੜਿਆਂ ਵਿਚ ਰੱਖ ਦਿਉ।