Blue Diamond : ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਹੀਰੇ ਹਨ। ਕੋਹਿਨੂਰ ਹੀਰੇ ਬਾਰੇ ਤੁਸੀਂ ਹੁਣ ਤੱਕ ਸੁਣਿਆ ਹੋਵੇਗਾ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਦੁਰਲੱਭ ਨੀਲੇ ਹੀਰੇ ਬਾਰੇ ਜਾਣਦੇ ਹੋ। ਇਸ ਹੀਰੇ ਦੀ ਕੀਮਤ 3,93,62,18,400 ਰੁਪਏ ਹੈ।



ਇਸ ਹੀਰੇ ਦਾ ਨਾਮ De Beers Cullinan Blue Diamond ਹੈ। ਨੀਲੇ ਰੰਗ ਦਾ ਇਹ ਹੀਰਾ ਬਹੁਤ ਦੁਰਲੱਭ ਮੰਨਿਆ ਜਾਂਦਾ ਹੈ। ਇਹ 15.10 ਕੈਰੇਟ ਦਾ ਹੈ ਜੋ 48 ਮਿਲੀਅਨ ਡਾਲਰ ਵਿੱਚ ਨਿਲਾਮ ਕੀਤਾ ਗਿਆ ਸੀ।



ਇਹ ਦੁਰਲੱਭ ਨੀਲਾ ਹੀਰਾ ਪਹਿਲੀ ਵਾਰ ਅਪ੍ਰੈਲ 2021 ਵਿੱਚ ਦੱਖਣੀ ਅਫਰੀਕਾ ਵਿੱਚ ਕੁਲੀਨਨ (Cullinan) ਖਾਨ ਵਿੱਚ ਖੋਜਿਆ ਗਿਆ ਸੀ। ਇਹ ਖਾਨ ਦੁਰਲੱਭ ਨੀਲੇ ਰਤਨਾਂ ਦੀ ਖੋਜ ਲਈ ਜਾਣੀ ਜਾਂਦੀ ਹੈ।



ਨੀਲੇ ਹੀਰੇ ਨੂੰ ਅਪ੍ਰੈਲ 2022 ਵਿੱਚ ਹਾਂਗਕਾਂਗ ਲਗਜ਼ਰੀ ਵੀਕ ਸੇਲ (Hong Kong Luxury Week Sales) ਵਿੱਚ ਫਾਈਨ ਆਰਟਸ ਕੰਪਨੀ ਸੋਥਬੀਜ਼ ਦੁਆਰਾ ਨਿਲਾਮੀ ਲਈ ਪੇਸ਼ ਕੀਤਾ ਗਿਆ ਸੀ।



ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸਟੇਪ ਕੱਟ ਦਾ ਇਹ ਨੀਲਾ ਹੀਰਾ ਨਿਲਾਮੀ ਵਿੱਚ ਪ੍ਰਦਰਸ਼ਿਤ ਹੋਣ ਵਾਲਾ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਚਮਕਦਾਰ ਹੀਰਾ ਸੀ।



ਇਸ ਨੂੰ ਅਮਰੀਕਾ ਦੇ ਜੇਮੋਲੋਜੀਕਲ ਇੰਸਟੀਚਿਊਟ (ਜੀਆਈਏ) ਦੁਆਰਾ ਹੁਣ ਤੱਕ ਲੱਭਿਆ ਗਿਆ ਸਭ ਤੋਂ ਵੱਡਾ ਅੰਦਰੂਨੀ ਤੌਰ 'ਤੇ flawless step-cut vivid blue diamond ਦੱਸਿਆ ਗਿਆ ਹੈ।



ਹਾਲਾਂਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਦੁਰਲੱਭ ਹੀਰੇ 'ਚ ਕੋਹਿਨੂਰ ਦਾ ਨਾਂ ਅਜੇ ਵੀ ਸਿਖਰ 'ਤੇ ਆਉਂਦਾ ਹੈ। ਇਹ ਹੀਰਾ ਮੂਲ ਰੂਪ ਤੋਂ ਭਾਰਤ ਦਾ ਹੈ, ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਕੋਲ ਪਿਆ ਹੈ।