ਬਾਜ਼ਾਰ ਵਿੱਚ ਨਕਲੀ ਪਨੀਰ ਧੜੱਲੇ ਨਾਲ ਵਿਕ ਰਿਹਾ ਹੈ। ਨਕਲੀ ਪਨੀਰ ਸਿਹਤ ਲਈ ਜਹਿਰ ਬਰਾਬਰ ਹੈ।



ਇਸ ਲਈ ਅਸਲੀ ਤੇ ਨਕਲੀ ਪਨੀਰ ਦੀ ਪਛਾਣ ਜ਼ਰੂਰੀ ਹੈ ਤਾਂ ਜੋ ਸਿਹਤ ਦਾ ਨੁਕਸਾਨ ਨਾ ਹੋਏ।



ਅੱਜ ਤੁਹਾਨੂੰ ਤਿੰਨ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਨਕਲੀ ਤੇ ਅਸਲੀ ਪਨੀਰ ਦੀ ਪਛਾਣ ਹੋ ਸਕਦੀ ਹੈ।



ਪਹਿਲਾ ਤਰੀਕਾ: ਹੱਥ ਨਾਲ ਪਨੀਰ ਨੂੰ ਮਸਲੋ। ਜੇ ਟੁੱਟ ਕੇ ਬਿਖਰਣ ਲੱਗੇ ਤਾਂ ਸਮਝੋ ਪਨੀਰ ਨਕਲੀ ਹੈ।



ਦਰਅਸਲ, ਇਸ ਵਿੱਚ ਮੌਜੂਦ ਸਕਿਮਡ ਮਿਲਕ ਪਾਊਡਰ ਜ਼ਿਆਦਾ ਦਬਾਅ ਨਹੀਂ ਝੱਲ ਸਕਦਾ।



ਦੂਜਾ ਤਰੀਕਾ: ਅਸਲੀ ਪਨੀਰ ਨਰਮ ਹੁੰਦਾ ਹੈ। ਜੇ ਪਨੀਰ ਟਾਈਟ ਨਿਕਲੇ ਤਾਂ ਇਹ ਮਿਲਾਵਟੀ ਹੈ।



ਟਾਈਟ ਪਨੀਰ ਖਾਣ ਵੇਲੇ ਰਬੜ ਵਾਂਗ ਚੀੜ੍ਹਾ ਲੱਗੇਗਾ। ਇਹ ਸਿਹਤ ਲਈ ਘਾਤਕ ਹੈ।



ਤੀਜਾ ਤਰੀਕਾ: ਠੰਢੇ ਪਨੀਰ 'ਤੇ Iodine Tincture ਦੀਆਂ ਬੂੰਦਾਂ ਪਾਓ। ਜੇ ਪਨੀਰ ਨੀਲਾ ਹੋ ਜਾਏ ਤਾਂ ਸਮਝੋ ਨਕਲੀ ਹੈ।