ਅੱਜਕੱਲ੍ਹ ਵੱਡੇ ਹੀ ਨਹੀਂ ਬੱਚਿਆਂ 'ਚ ਵੀ ਬਹੁਤ ਵੱਧ ਰਹੀ ਥਾਇਰਾਈਡ ਦੀ ਸਮੱਸਿਆ।
ਥਾਇਰਾਇਡ ਹਾਰਮੋਨ ਸਰੀਰ ਲਈ ਬਹੁਤ ਜ਼ਰੂਰੀ ਹੈ, ਪਰ ਇਸ ਦਾ ਬਹੁਤ ਜ਼ਿਆਦਾ ਤੇ ਘੱਟ ਪ੍ਰੋਡਕਸ਼ਨ ਚੰਗਾ ਨਹੀਂ ਹੈ।
ਇਸ ਹਾਰਮੋਨ ਦੀ ਜ਼ਿਆਦਾ ਜਾਂ ਜ਼ਿਆਦਾ ਮਾਤਰਾ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।
ਥਾਇਰਾਇਡ ਦੀ ਸਮੱਸਿਆ ਅੱਜਕੱਲ੍ਹ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ।
ਆਓ ਜਾਣੀਏ ਬੱਚਿਆਂ ਵਿੱਚ ਥਾਇਰਾਇਡ ਦੀ ਸਮੱਸਿਆ ਕਿਉਂ ਹੁੰਦੀ ਹੈ ਤੇ ਇਸਦੇ ਕੀ ਲੱਛਣ ਹਨ...
ਬੱਚਿਆਂ ਵਿੱਚ ਥਾਇਰਾਇਡ ਦੀ ਸਮੱਸਿਆ ਜ਼ਿਆਦਾਤਰ ਜੈਨੇਟਿਕ (Genetic) ਹੁੰਦੀ ਹੈ।
ਜੇਕਰ ਮਾਂ ਦੇ ਗਰਭ 'ਚ ਬੱਚੇ ਨੂੰ ਸਹੀ ਪੋਸ਼ਣ ਤੇ ਆਇਓਡੀਨ ਨਹੀਂ ਮਿਲਦਾ ਤਾਂ ਥਾਇਰਾਇਡ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।
ਇਸਦੇ ਲੱਛਣ - ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੌਲੀ ਹੋ ਜਾਂਦਾ ਹੈ।
ਕੁਝ ਦਵਾਈਆਂ ਰਾਹੀਂ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।