ਆਪਣੇ ਬਜਟ ਦੇ ਹਿਸਾਬ ਨਾਲ ਥਾਂ ਦੀ ਚੋਣ ਕਰੋ।
ਜਿੱਥੇ ਵੀ ਜਾਣਾ ਹੈ ਪਹਿਲਾਂ ਉੱਥੋਂ ਦਾ ਮੌਸਮ ਦੇਖ ਲਓ।
ਕੋਸ਼ਿਸ਼ ਕਰੋ ਕਿ ਜ਼ਿਆਦਾ ਭਾਰ ਨਾ ਚੁੱਕੋ ਪਰ ਲੋੜੀਂਦੀਆਂ ਚੀਜ਼ਾਂ ਜ਼ਰੂਰ ਲੈਕੇ ਚੱਲੋ।
ਪੂਰਾ ਪਲਾਨ ਤਿਆਰ ਕਰੋ, ਕਿੰਨੇ ਦਿਨ ਰੁਕਣਾ ਹੈ, ਕੀ-ਕੀ ਗਤੀਵਿਧੀਆਂ ਹੋਣਗੀਆਂ।
ਰਹਿਣ ਲਈ ਕੰਫਰਟੇਬਲ ਥਾਂ ਦੀ ਚੋਣ ਕਰੋ।
ਜਿੱਥੇ ਜਾ ਰਹੇ ਹੋ ਉੱਥੋਂ ਹੀਆਂ ਮਸ਼ਹੂਰ ਥਾਵਾਂ ਬਾਰੇ ਪਹਿਲਾਂ ਜਾਣ ਲਓ।
ਹੋਟਲ ਵਗੈਰਾ 'ਚ ਰੁਕਣ ਤੋਂ ਪਹਿਲਾਂ ਉਸ ਬਾਰੇ ਰੀਵੀਊਜ਼ ਪੜ੍ਹ ਲਓ।
ਕੋਸ਼ਿਸ਼ ਕਰੋ ਕਿ ਜਿੱਥੇ ਰੁਕਣਾ ਹੈ ਬੁਕਿੰਗ ਪਹਿਲਾਂ ਕਰ ਲਓ।
ਪੈਕੇਜ ਡੀਲਸ ਬਾਰੇ ਰਿਸਰਚ ਕਰੋ।
ਜਿੱਥੇ ਜਾ ਰਹੇ ਹੋ ਉੱਥੋਂ ਦੇ ਕਲਚਰ, ਖਾਣ-ਪੀਣ ਬਾਰੇ ਜਾਣ ਲਓ।