ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਯੋਜਨਾ ਬਣਾਓ।
ਦਿਨ ਦੇ ਸਮੇਂ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡ ਲਓ ਤੇ ਉਸ ਹਿਸਾਬ ਨਾਲ ਆਪਣਾ ਸ਼ੈਡਿਊਲ ਸੈੱਟ ਕਰੋ।
ਪੜ੍ਹਾਈ ਦੌਰਾਨ ਇੱਧਰ-ਓਧਰ ਧਿਆਨ ਨਾ ਦਿਉ, ਪੂਰਾ ਫੋਕਸ ਤਿਆਰੀ 'ਤੇ ਰੱਖੋ।
ਆਪਣੀ ਰੁਚੀ ਦੇ ਹਿਸਾਬ ਨਾਲ ਵਿਸ਼ੇ ਚੁਣੋ।
ਜੋ ਵੀ ਤਿਆਰੀ ਕਰ ਰਹੇ ਹੋ ਉਸ ਦੀ ਰਿਵੀਜ਼ਨ ਜ਼ਰੂਰ ਕਰੋ।
ਕਿਸੇ ਵੀ ਪ੍ਰੀਖਿਆ ਦੀ ਤਿਆਰੀ ਵੇਲੇ ਤਣਾਅ 'ਚ ਨਾ ਜਾਓ।
ਸਟਰੈੱਸ ਤੋਂ ਬਚਣ ਲਈ ਪੜ੍ਹਾਈ ਦੌਰਾਨ ਵਿਚ-ਵਿਚ ਬਰੇਕ ਲੈਂਦੇ ਰਹੋ।
ਸਵੇਰ ਵੇਲੇ ਜਲਦੀ ਉੱਠਕੇ ਪੜ੍ਹਨ ਦੀ ਆਦਤ ਪਾਓ।
ਸ਼ੌਰਟਨੋਟਸ ਬਣਾਉਂਦੇ ਰਹੋ ਤਾਂ ਜੋ ਪ੍ਰੀਖਿਆ ਨੇੜੇ ਆਉਣ 'ਤੇ ਸੌਖੇ ਰਹੋ।
ਸਵੈ-ਵਿਸ਼ਵਾਸ ਕਾਇਮ ਰੱਖੋ।