ਇਕ ਪੈਨ 'ਚ 4-5 ਟੇਬਲ ਸਪੂਨ ਤੇਲ ਪਾਓ। ਇਸ 'ਚ 25 ਗ੍ਰਾਮ ਮੱਖਣ ਤੇ ਇਕ ਚੁਟਕੀ ਸੌਂਫ ਤੇ ਇਲਾਇਚੀ ਪਾਓ।
ਹੁਣ ਬਾਰੀਕ ਕੱਟੇ ਹੋਏ ਪਿਆਜ਼ ਇਸ 'ਚ ਪਾਓ। ਇਸ ਤੋਂ ਬਾਅਦ ਛੋਟੇ ਟੁਕੜਿਆਂ 'ਚ ਕੱਟਿਆ ਟਮਾਟਰ ਇਸ 'ਚ ਪਾਓ।
ਹੁਣ ਲਸਣ ਪੇਸਟ ਪਾਓ ਤੇ ਖੁਸ਼ਬੂ ਆਉਣ ਤਕ ਫ੍ਰਾਈ ਕਰੋ।
ਲਾਲ ਮਿਰਚ ਪਾਊਡਰ ਤੇ ਸਵਾਦ ਮੁਤਾਬਕ ਨਮਕ ਪਾਓ। ਪੰਜ ਮਿੰਟ ਬਾਅਦ ਇਸ ਮਿਸ਼ਰਨ ਨੂੰ ਵੱਖਰੇ ਬਰਤਨ 'ਚ ਪਾ ਲਓ।
ਠੰਡਾ ਹੋਣ 'ਤੇ ਇਸ ਨੂੰ ਬਲੈਂਡ ਕਰੋ। ਹੁਣ ਉਸ ਪੈਨ 'ਚ ਗ੍ਰੇਵੀ ਤੇ ਚਿਕਨ ਪਾਓ ਤੇ ਅੱਧਾ ਕੱਪ ਪਾਣੀ ਪਾਓ।
ਇਕ ਟੇਬਲ ਸਪੂਨ ਗਰਮ ਮਸਾਲਾ ਤੇ ਕਸਤੂਰੀ ਮੇਥੀ ਪਾਓ।
ਇਕ ਟੇਬਲ ਸਪੂਨ ਟਮਾਟਰ ਦੀ ਚਟਨੀ ਮਿਲਾਓ ਤੇ 3-4 ਮਿੰਟ ਹਲਕੇ ਸੇਕ 'ਤੇ ਪਕਾਓ।
ਬਚਿਆ ਹੋਇਆ ਮੱਖਣ ਗ੍ਰੇਵੀ 'ਚ ਪਾ ਦਿਉ। ਲੋੜ ਮੁਤਾਬਕ ਹੋਰ ਪਾਣੀ ਪਾਓ।
10 ਮਿੰਟ ਲਈ ਪਕਾਓ। ਜਦੋਂ ਮੱਖਣ ਤੇ ਤੇਲ ਉੱਪਰ ਆ ਜਾਵੇ ਤਾਂ ਸਮਝੋ ਗ੍ਰੇਵੀ ਪੱਕ ਚੁੱਕੀ ਹੈ।
ਇਸ 'ਤੇ ਕ੍ਰੀਮ ਤੇ ਧਨੀਆ ਪਾਕੇ ਸੇਵਨ ਕਰੋ।