ਸ਼ਰਾਬ ਪੀਣ ਲਈ ਚਾਹੇ ਕੋਈ ਕਿੰਨੇ ਵੀ ਅਸੂਲ ਬਣਾ ਲਵੇ ਪਰ ਮਹਿਫਲ ਵਿੱਚ ਬੈਠਿਆਂ ਦੋ ਪੈੱਗ ਵੱਧ ਲੱਗ ਹੀ ਜਾਂਦੇ ਹਨ।



ਜਿਹੜੇ ਲੋਕ ਆਮ ਤੌਰ 'ਤੇ ਇੱਕ ਲਿਮਟ ਵਿੱਚ ਪੀਂਦੇ ਹਨ, ਉਨ੍ਹਾਂ ਨੂੰ ਵੱਧ ਪੈੱਗ ਲਾਉਣ ਨਾਲ ਅਗਲੀ ਸਵੇਰ ਹੈਂਗਓਵਰ ਘੇਰ ਲੈਂਦਾ ਹੈ। ਇਸ ਲਈ ਕੰਮ-ਧੰਦੇ ਉੱਪਰ ਜਾਣ ਵਾਲੇ ਲੋਕਾਂ ਨੂੰ ਕਾਫੀ ਔਖਾ ਹੋ ਜਾਂਦਾ ਹੈ।



ਇਸ ਤੋਂ ਇਲਾਵਾ ਕੁਝ ਲੋਕ ਇੰਨੀ ਜ਼ਿਆਦਾ ਸ਼ਰਾਬ ਪੀ ਲੈਂਦੇ ਹਨ ਕਿ ਅਗਲੇ ਦਿਨ ਉਨ੍ਹਾਂ ਦਾ ਹੈਂਗਓਵਰ ਜਲਦੀ ਦੂਰ ਨਹੀਂ ਹੁੰਦਾ। ਅਜਿਹੇ 'ਚ ਆਪਣੇ ਆਪ 'ਤੇ ਕੰਟਰੋਲ ਨਹੀਂ ਰਹਿੰਦਾ ਤੇ ਕਈ ਵਾਰ ਇਸ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।



ਹੈਂਗਓਵਰ ਨਾਲ ਸਿਰਦਰਦ, ਅੱਖਾਂ ਦਾ ਲਾਲ ਹੋਣਾ, ਮਾਸਪੇਸ਼ੀਆਂ ਵਿੱਚ ਦਰਦ, ਬਹੁਤ ਜ਼ਿਆਦਾ ਪਿਆਸ ਲੱਗਣਾ, ਬੀਪੀ ਵਧਣਾ, ਕੰਬਣੀ ਛਿਣਨਾ, ਪਸੀਨਾ ਆਉਣਾ, ਹਿਚਕੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।



ਨਿੰਬੂ ਵਾਲੀ ਚਾਹ ਪੀਣ ਨਾਲ ਹੈਂਗਓਵਰ ਦੂਰ ਕੀਤਾ ਜਾ ਸਕਦਾ ਹੈ। ਇਹ ਜਲਦੀ ਹੀ ਅਲਕੋਹਲ ਨੂੰ ਸੋਖ ਲੈਂਦਾ ਹੈ ਤੇ ਤੁਰੰਤ ਰਾਹਤ ਦਿੰਦਾ ਹੈ। ਇੱਕ ਗਲਾਸ ਠੰਢੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਨਸ਼ਾ ਦੂਰ ਹੋ ਜਾਂਦਾ ਹੈ।



ਅਦਰਕ- ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਅਦਰਕ ਸ਼ਰਾਬ ਨੂੰ ਚੰਗੀ ਤਰ੍ਹਾਂ ਹਜ਼ਮ ਕਰਦਾ ਹੈ, ਜਿਸ ਕਾਰਨ ਹੈਂਗਓਵਰ ਦੂਰ ਹੋ ਜਾਂਦਾ ਹੈ।



ਗਰਮ ਪਾਣੀ 'ਚ ਪੁਦੀਨੇ ਦੀਆਂ 3 ਤੋਂ 4 ਪੱਤੀਆਂ ਮਿਲਾ ਕੇ ਪੀਣ ਨਾਲ ਸ਼ਰਾਬ ਦਾ ਨਸ਼ਾ ਖਤਮ ਹੋ ਜਾਂਦਾ ਹੈ।



ਇਸ ਦੀ ਵਰਤੋਂ ਕਰਨ ਨਾਲ ਪੇਟ ਦੀ ਵਾਯੂ ਵਿਕਾਰ ਦੂਰ ਹੋ ਜਾਂਦੀ ਹੈ ਤੇ ਅੰਤੜੀਆਂ ਨੂੰ ਕਾਫੀ ਆਰਾਮ ਮਿਲਦਾ ਹੈ। ਪੁਦੀਨਾ ਹੈਂਗਓਵਰ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।



ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਵਿੱਚ ਸ਼ਹਿਦ ਕਾਰਗਰ ਹੈ। ਇਸ ਵਿੱਚ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੀ ਸਮਰੱਥਾ ਹੁੰਦੀ ਹੈ, ਜਿਸ ਕਾਰਨ ਅਲਕੋਹਲ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ ਅਤੇ ਹੈਂਗਓਵਰ ਦੂਰ ਹੋ ਜਾਂਦਾ ਹੈ।



ਸਿਹਤ ਮਾਹਿਰਾਂ ਅਨੁਸਾਰ ਸੇਬ ਤੇ ਕੇਲਾ ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਸੇਬ ਸਿਰ ਦਰਦ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਕੇਲੇ ਦੇ ਸ਼ੇਕ ਨੂੰ ਸ਼ਹਿਦ ਵਿੱਚ ਮਿਲਾ ਕੇ ਲਾਉਣ ਨਾਲ ਹੈਂਗਓਵਰ ਤੋਂ ਛੁਟਕਾਰਾ ਮਿਲਦਾ ਹੈ।