ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, 14 ਫਰਵਰੀ ਮਤਲਬ ਪਿਆਰ ਦਾ ਦਿਨ ਵੈਲੇਨਟਾਈਨ ਡੇਅ ਆ ਗਿਆ



ਜੀ ਹਾਂ ਇਹ ਦਿਨ ਹਰ ਪਿਆਰ ਕਰਨ ਵਾਲੇ ਲਈ ਖਾਸ ਦਿਨ ਹੁੰਦਾ ਹੈ।



ਬਹੁਤ ਸਾਰੇ ਪਾਰਟਨਰ ਆਪਣੇ ਸਾਥੀ ਨੂੰ ਆਪਣੇ ਪਿਆਰ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਇਸ ਖੂਬਸੂਰਤ ਦਿਨ ਨੂੰ ਖਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰਦੇ ਹਨ



ਹਾਲਾਂਕਿ ਵੈਲੇਨਟਾਈਨ ਡੇਅ ਦੀ ਸ਼ੁਰੂਆਤ ਸਪੱਸ਼ਟ ਤੌਰ 'ਤੇ ਪਤਾ ਨਹੀਂ ਹੈ



ਵੈਲੇਨਟਾਈਨ ਡੇ ਦਾ ਇਤਿਹਾਸ ਰੋਮ ਦੇ ਸੇਂਟ ਵੈਲੇਨਟਾਈਨ ਨਾਲ ਜੁੜਿਆ ਹੋਇਆ ਹੈ



ਰੋਮਨ ਬਾਦਸ਼ਾਹ ਕਲੌਡੀਅਸ II ਗੋਥੀਕਸ ਪਿਆਰ ਦੇ ਖਿਲਾਫ ਸੀ। ਜਿਸ ਕਰਕੇ ਫੌਜੀਆਂ ਨਾਲ ਵਿਆਹ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ



ਸੇਂਟ ਵੈਲੇਨਟਾਈਨ, ਆਪਣੇ ਰਾਜੇ ਦੇ ਉਲਟ, ਪਿਆਰ ਦਾ ਪ੍ਰਚਾਰ ਕਰਦਾ ਸੀ



ਉਸ ਨੇ ਰਾਜੇ ਦੇ ਵਿਰੁੱਧ ਜਾ ਕੇ ਕਈਆਂ ਦੇ ਵਿਆਹ ਵੀ ਕਰਵਾਏ। ਜਿਸ ਤੋਂ ਬਾਅਦ ਰੋਮ ਦੇ ਰਾਜੇ ਨੇ ਸੇਂਟ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਮਿਲੀ



ਇਹ ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇਅ ਦੀ ਸ਼ੁਰੂਆਤ ਰੋਮਨ ਤਿਉਹਾਰ ਤੋਂ ਹੋਈ ਸੀ



ਸੰਸਾਰ ਵਿੱਚ ਪਹਿਲੀ ਵਾਰ 496 ਈਸਵੀ ਵਿੱਚ ਵੈਲੇਨਟਾਈਨ ਡੇਅ ਮਨਾਇਆ ਗਿਆ



ਇਸ ਤੋਂ ਬਾਅਦ ਪੰਜਵੀਂ ਸਦੀ ਵਿੱਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ



ਇਸ ਦਿਨ ਤੋਂ 14 ਫਰਵਰੀ ਨੂੰ ਰੋਮ ਸਮੇਤ ਪੂਰੀ ਦੁਨੀਆ ਵਿਚ ਹਰ ਸਾਲ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਣ ਲੱਗਾ



Thanks for Reading. UP NEXT

ਇਹ ਫਲ ਖਾਣ ਨਾਲ ਸਕਿਨ ਬਣੇਗੀ ਚਮਕਦਾਰ

View next story