ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇੰਡੀਅਨ ਹਾਕੀ ਟੀਮ ਨੇ ਓਲੰਪਿਕਸ 'ਚ ਤਿੰਨ ਗੋਲਡ ਮੈਡਲ ਜਿੱਤੇ।
ਭਾਰਤੀ ਹਾਕੀ ਟੀਮ ਨੇ ਆਜ਼ਾਦੀ ਤੋਂ ਬਾਅਦ 8 ਮੈਡਲ ਜਿੱਤੇ, ਜਿਸ 'ਚ 5 ਗੋਲਡ ਮੈਡਲ ਹਨ।
ਭਾਰਤ ਵਲੋਂ ਕੇਡੀ ਯਾਦਵ ਨੇ 1952 'ਚ ਪਹਿਲਾ ਵਿਅਕਤੀਗਤ ਮੈਡਲ ਜਿੱਤਿਆ ਸੀ। ਕੇਡੀ ਨੇ ਕੁਸ਼ਤੀ 'ਚ ਹੇਲੀਨਸਕੀ ਵਿਖੇ ਬਰੌਂਜ਼ ਮੈਡਲ ਜਿੱਤਿਆ ਸੀ।
ਲਿਏਂਡਰ ਪੇਸ ਨੇ ਅਟਲਾਂਟਾ ਵਿਖੇ 1996 'ਚ ਟੈਨਿਸ 'ਚ ਪਹਿਲਾ ਅਤੇ ਇਕਲੌਤਾ ਮੈਡਲ ਜਿੱਤਿਆ ਸੀ।
ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਈਵੈਂਟ ਜਿੱਤਣ ਤੋਂ ਬਾਅਦ ਦੇਸ਼ ਦਾ ਪਹਿਲਾ ਵਿਅਕਤੀਗਤ ਗੋਲਡ ਜਿੱਤਿਆ ਸੀ।
ਟੋਕੀਓ ਓਲੰਪਿਕ 2020 'ਚ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ। ਇਸ ਸਾਲ ਭਾਰਤ ਨੇ 7 ਤਗਮੇ ਜਿੱਤੇ ਹਨ। ਜਿਸ 'ਚੋਂ ਨੀਰਜ ਚੋਪੜਾ ਨੇ ਇੱਕ ਗੋਲਡ ਮੈਡਲ ਜਿੱਤਿਆ ਹੈ।
ਸਾਕਸ਼ੀ ਮਲਿਕ ਕੁਸ਼ਤੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਸਨੇ ਰੀਓ ਵਿੱਚ ਆਯੋਜਿਤ 2016 ਸਮਰ ਓਲੰਪਿਕਸ ਵਿੱਚ ਮਹਿਲਾਵਾਂ ਦੀ 58 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਰਾਤੋ-ਰਾਤ ਇੰਟਰਨੈਸ਼ਨਲ ਬਣ ਗਿਆ ਹੈ।
ਪੀਵੀ ਸਿੰਧੂ 2016 ਵਿੱਚ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ ਸੀ।