Track list out From The Album MAANMATTI: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਅਤੇ ਸਾਦਗੀ ਭਰੇ ਅੰਦਾਜ਼ ਲਈ ਮਸ਼ਹੂਰ ਹੈ।



ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗਾਇਕਾ ਆਪਣੀ ਐਲਬਮ ਮਾਣਮੱਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਵਿੱਚੋਂ ਆਪਣਾ ਲੁੱਕ ਰਿਵੀਲ ਕਰਨ ਤੋਂ ਬਾਅਦ ਗਾਇਕਾ ਵੱਲੋਂ ਟਰੈਕ ਲਿਸਟ ਦਾ ਖੁਲਾਸਾ ਵੀ ਕਰ ਦਿੱਤਾ ਗਿਆ ਹੈ।



ਨਿਮਰਤ ਖਹਿਰਾ ਵੱਲੋਂ ਸ਼ੇਅਰ ਕੀਤੀ ਇਸ ਗਾਣਿਆਂ ਦੀ ਲਿਸਟ ਵਿੱਚ ਇੱਕ ਗੱਲ ਬੇਹੱਦ ਖਾਸ ਹੈ ਕਿ ਇਸ ਵਿੱਚ ਲੋਕਾਂ ਨੂੰ ਪੰਜਾਬੀਅਤ ਦੀ ਝਲਕ ਵੇਖਣ ਨੂੰ ਮਿਲੇਗੀ।



ਨਿਮਰਤ ਖਹਿਰਾ ਦੇ ਸਾਰੇ ਗੀਤਾਂ ਦੇ ਨਾਵਾਂ ਵਿੱਚ ਪੰਜਾਬ ਦੇ ਰੰਗ ਵੇਖਣ ਨੂੰ ਮਿਲਣਗੇ।



ਨਿਮਰਤ ਦੇ ਗੀਤਾਂ ਦੀ ਟਰੈਕ ਲਿਸਟ ਦੀ ਗੱਲ਼ ਕਰਿਏ ਤਾਂ ਇਸ ਵਿੱਚ ਕਰੀਬ 9 ਗੀਤ ਸ਼ਾਮਿਲ ਹਨ। ਜਿਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ।



ਨਿਮਰਤ ਦੇ ਗੀਤਾਂ ਵਿੱਚ Dadiya’n Naniya’n - ਦਾਦੀਆਂ ਨਾਨੀਆਂ - The Kidd, Suhagan - ਸੁਹਾਗਣ - The Kidd, Jang - ਜੰਗ - The Kidd, Qayanat - ਕਾਇਨਾਤ - Opi Music,



Akhan - ਅੱਖਾਂ - Mxrci, Pippal Pattiyan - ਪਿੱਪਲ ਪੱਤੀਆਂ - The kidd, Sau Sau Gallan - ਸੌ ਸੌ ਗੱਲਾਂ - Mxrci, Door Door - ਦੂਰ ਦੂਰ - The Kidd, Sone da Sareer - ਸੋਨੇ ਦਾ ਸਰੀਰ - The Kidd...



ਨਿਮਰਤ ਖਹਿਰਾ ਦੀ ਇਹ ਐਲਬਮ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।



ਵਰਕਫਰੰਟ ਦੀ ਗੱਲ ਕਰਿਏ ਤਾਂ ਨਿਮਰਤ ਨੂੰ ਆਖਰੀ ਵਾਰ ਫਿਲਮ ਜੋੜੀ ਵਿੱਚ ਵੇਖਿਆ ਗਿਆ ਸੀ।



ਇਸ ਫਿਲਮ ਵਿੱਚ ਉਹ ਗਾਇਕ ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਿੱਤੀ ਸੀ।