ਆਧੁਨਿਕ ਰਹਿਣ-ਸਹਿਣ ਤੇ ਖਾਣ-ਪੀਣ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।



ਮੋਟਾਪਾ ਸਰੀਰ ਦੀ ਸੁੰਦਰਤਾ ਨੂੰ ਤਾਂ ਘਟਾਉਂਦਾ ਹੀ ਹੈ ਸਗੋਂ ਇਸ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਵੀ ਸਰੀਰ ਨੂੰ ਲੱਗ ਜਾਂਦੀਆਂ ਹਨ।



ਮੋਟਾਪਾ ਦਿਲ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਮੋਟੇ ਲੋਕ ਜਲਦੀ ਥੱਕ ਜਾਂਦੇ ਹਨ ਤੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ।



ਤਰੀਕਿਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਮੋਟਾਪੇ ਤੋਂ ਦੂਰ ਰਹਿ ਸਕਦੇ ਹੋ।



ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਮੂੰਹ ਕੋਸਾ ਪਾਣੀ ਪੀਓ। ਇਸ 'ਚ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ।



ਸਵੇਰੇ ਉੱਠਣ ਤੋਂ ਬਾਅਦ ਸੈਰ 'ਤੇ ਜ਼ਰੂਰ ਜਾਓ। ਸਵੇਰੇ ਤੁਰਨਾ ਚੰਗੀ ਸਿਹਤ 'ਚ ਮਦਦ ਕਰਦਾ ਹੈ। ਘੱਟੋ-ਘੱਟ 45 ਮਿੰਟ ਚੱਲੋ ਜਾਂ 15 ਮਿੰਟ ਲਈ ਦੌੜੋ।



ਸਵੇਰ ਦਾ ਨਾਸ਼ਤਾ ਕਰੋ। ਨਾਸ਼ਤੇ 'ਚ ਪ੍ਰੋਟੀਨ ਤੇ ਕੈਲੋਰੀ ਭਰਪੂਰ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।



ਦੁਪਹਿਰ ਦਾ ਖਾਣਾ ਖਾਂਦੇ ਸਮੇਂ, ਧਿਆਨ ਰੱਖੋ ਕਿ ਇਹ ਸੰਤੁਲਿਤ ਤੇ ਪੌਸ਼ਟਿਕ ਹੋਣਾ ਚਾਹੀਦਾ ਹੈ।



ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਸਰੀਰ ਦੀ ਸਾਫ ਸਫਾਈ ਹੋਵੇਗੀ।



ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਤਣਾਅ ਵੀ ਭਾਰ ਵਧਾਉਂਦਾ ਹੈ।