ਟੀਵੀ ਦੀ ਸੰਸਕਾਰੀ ਨੂੰਹ ਟੀਨਾ ਦੱਤਾ ਦਾ ਕਰੀਅਰ ਸਫ਼ਰ ਸੁਰਖੀਆਂ ਵਿੱਚ ਰਿਹਾ ਹੈ।

ਟੀਨਾ ਦੱਤਾ ਨੇ 5 ਸਾਲ ਦੀ ਉਮਰ ਵਿੱਚ ਆਪਣਾ ਟੀਵੀ ਡੈਬਿਊ ਕੀਤਾ ਸੀ।

ਟੀਨਾ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਸ਼ੋਅ 'ਸਿਸਟਰ ਨਿਵੇਦਿਤਾ' ਨਾਲ ਕੀਤੀ ਸੀ।

ਟੀਨਾ ਨੂੰ ਅਸਲੀ ਪਛਾਣ ਸ਼ੋਅ 'ਉਤਰਨ' 'ਚ 'ਇੱਛਾ' ਦੇ ਕਿਰਦਾਰ ਤੋਂ ਮਿਲੀ।

ਟੀਨਾ ਇੱਕ ਬੰਗਾਲੀ ਫਿਲਮ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਨਜ਼ਰ ਆ ਚੁੱਕੀ ਹੈ।

ਟੀਨਾ ਬਿੱਗ ਬੌਸ 'ਚ ਆਉਣ ਤੋਂ ਪਹਿਲਾਂ 'ਖਤਰੋਂ ਕੇ ਖਿਲਾੜੀ 7' 'ਚ ਨਜ਼ਰ ਆਈ ਸੀ।

ਟੀਨਾ ਸਾਲ 2021 'ਚ ਰਿਐਲਿਟੀ ਸ਼ੋਅ 'ਬਿੱਗ ਬੌਸ-14' 'ਚ ਮਹਿਮਾਨ ਵਜੋਂ ਨਜ਼ਰ ਆਈ ਸੀ।

ਸਾਲ 2011 'ਚ ਟੀਨਾ ਦੇ ਨਿਰਮਾਤਾ 'ਮਹੇਸ਼ ਕੁਮਾਰ ਜੈਸਵਾਲ' ਨਾਲ ਵਿਆਹ ਦੀ ਚਰਚਾ ਸੀ ਪਰ ਅਦਾਕਾਰਾ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ।

ਇੱਕ ਇੰਟਰਵਿਊ ਵਿੱਚ ਟੀਨਾ ਨੇ ਕਿਹਾ ਕਿ ਉਹ ਸਿੰਗਲ ਹੈ।

ਟੀਨਾ ਦੱਤਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ ਹੈ, ਜੋ ਉਨ੍ਹਾਂ ਨੂੰ ਕਾਫੀ ਸਪੋਰਟ ਕਰਦੇ ਹਨ।