ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸੋਮਵਾਰ ਨੂੰ ਸ਼੍ਰੀਲੰਕਾ ਤੇ ਮਾਰੀਸ਼ਸ ਲਈ UPI ਸੇਵਾ (UPI service) ਦੀ ਸ਼ੁਰੂਆਤ ਕਰਨਗੇ।



ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ UPI ਅਤੇ RuPay ਕਨੈਕਟੀਵਿਟੀ (RuPay Connectivity) ਵੀ ਉਪਲਬਧ ਹੋਵੇਗੀ।



ਇਸ ਨੂੰ UPI ਨੂੰ ਗਲੋਬਲ ਬਣਾਉਣ ਦੀ ਦਿਸ਼ਾ 'ਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪੀਐਮ ਮੋਦੀ ਇਨ੍ਹਾਂ ਦਿਨਾਂ ਲਈ ਸਵੇਰੇ 1 ਵਜੇ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕਰਨਗੇ।



ਇਸ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਭਾਰਤੀ ਸੈਲਾਨੀਆਂ (Indian tourists) ਨੂੰ ਵੱਡੀ ਸਹੂਲਤ ਮਿਲੇਗੀ।



ਹਾਲ ਹੀ 'ਚ ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਆਈਫਲ ਟਾਵਰ 'ਤੇ ਵੀ UPI ਸੇਵਾ ਸ਼ੁਰੂ ਕੀਤੀ ਗਈ ਸੀ। ਫਰਾਂਸ ਹੌਲੀ-ਹੌਲੀ ਇਸ ਸੇਵਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਜਾ ਰਿਹਾ ਹੈ।



ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਲਾਂਚ ਤੋਂ ਬਾਅਦ ਸ਼੍ਰੀਲੰਕਾ ਅਤੇ ਮਾਰੀਸ਼ਸ 'ਚ ਯੂਪੀਆਈ ਸੇਵਾ (Unified Payment Interface) ਸ਼ੁਰੂ ਹੋ ਜਾਵੇਗੀ।



ਇਸ ਸੇਵਾ ਰਾਹੀਂ ਇਨ੍ਹਾਂ ਦੋਵਾਂ ਦੇਸ਼ਾਂ ਦਾ ਦੌਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਅਤੇ ਭਾਰਤ ਆਉਣ ਵਾਲੇ ਮਾਰੀਸ਼ਸ ਦੇ ਨਾਗਰਿਕਾਂ ਨੂੰ ਵੀ ਲਾਭ ਮਿਲੇਗਾ।



ਮਾਰੀਸ਼ਸ ਲਈ RuPay ਕਨੈਕਟੀਵਿਟੀ ਵੀ ਸ਼ੁਰੂ ਕੀਤੀ ਜਾਵੇਗੀ।



RBI ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਇਸ ਦਾ ਸਿੱਧਾ ਪ੍ਰਸਾਰਣ RBI ਦੇ ਯੂਟਿਊਬ ਚੈਨਲ 'ਤੇ ਦੇਖਿਆ ਜਾ ਸਕਦਾ ਹੈ।