ਬਿੱਗ ਬੌਸ ਓਟੀਟੀ ਤੋਂ ਰਾਤੋ-ਰਾਤ ਸਟਾਰ ਬਣੀ ਉਰਫੀ ਜਾਵੇਦ ਹੁਣ ਇੰਟਰਨੈੱਟ ਸੇਂਸੇਸ਼ਨ ਬਣ ਗਈ ਹੈ। ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਉਰਫੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਹੋਣ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਛੱਤ 'ਤੇ ਖੜ੍ਹੀ ਫੋਟੋਸ਼ੂਟ ਕਰਵਾ ਰਹੀ ਹੈ। ਇਸ ਦੌਰਾਨ ਅਭਿਨੇਤਰੀ ਦੀ ਡਰੈੱਸ ਲਗਾਤਾਰ ਹਵਾ 'ਚ ਉਡ ਰਹੀ ਹੈ। ਇਹ ਤਸਵੀਰਾਂ ਉਰਫੀ ਨੇ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਜਾਮਨੀ ਰੰਗ ਦੀ ਫਰੰਟ ਓਪਨ ਟਰਾਂਸਪੇਂਰੇਟ ਡਰੈੱਸ ਪਾਈ ਹੋਈ ਹੈ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਅਭਿਨੇਤਰੀ ਦੀ ਫਰੰਟ ਡਰੈੱਸ ਖੁੱਲ੍ਹੀ ਹੈ ਪਰ ਵਿਚਕਾਰ ਉਸ ਨੇ ਬੈਲਟ ਬੰਨ੍ਹੀ ਹੋਈ ਹੈ। ਅਦਾਕਾਰਾ ਉਰਫੀ ਜਾਵੇਦ ਡਰੈੱਸ 'ਚ ਵੱਖ-ਵੱਖ ਪੋਜ਼ ਦੇ ਰਹੀ ਹੈ। ਉਰਫੀ ਦੀ ਹਰ ਡਰੈੱਸ ਦੀ ਕੋਈ ਨਾ ਕੋਈ ਖਾਸੀਅਤ ਜ਼ਰੂਰ ਹੁੰਦੀ ਹੈ।