ਕਾਲੇ ਨਮਕ ਦੀ ਵਰਤੋਂ ਨਾਲ ਬਾਡੀ ਡਿਟਾਕਸ ਹੋਣ ਦੇ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।



ਆਓ ਤੁਹਾਨੂੰ ਅੱਜ ਅਸੀਂ ਕਾਲੇ ਨਮਕ ਦੇ ਲਾਭ ਬਾਰੇ ਜਾਣੂ ਕਰਵਾਉਂਦੇ ਹਾਂ-



ਕਾਲੇ ਨਮਕ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ, ਐਂਟੀ-ਆਕਸੀਡੈਂਟਸ ਅਤੇ ਔਸ਼ਧੀ ਭਰਪੂਰ ਗੁਣ ਹੁੰਦੇ ਹਨ।



ਇਹ ਸਰੀਰ ‘ਚ ਇਕੱਠੀ ਹੋਈ ਵਾਧੂ ਚਰਬੀ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ।ਨਾਲ ਹੀ ਬੈਡ ਬੈਕਟੀਰੀਆ ਖਤਮ ਹੁੰਦੇ ਹਨ।



ਵਿਟਾਮਿਨਸ, ਮਿਨਰਲਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਕਾਲਾ ਨਮਕ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।



ਕਾਲਾ ਨਮਕ ਪਾਚਨ ਤੰਤਰ ਨੂੰ ਦੁਰਸਤ ਰੱਖਦਾ ਹੈ।ਅਜਿਹੇ ‘ਚ ਖਾਣਾ ਜਲਦੀ ਪਚਾਉਣ ‘ਚ ਮੱਦਦ ਮਿਲਦੀ ਹੈ।



ਕਾਲਾ ਨਮਕ ਸਰੀਰ ‘ਚ ਸੇਰਾਟੋਨਿਨ ਹਾਰਮਨ ਨੂੰ ਵਧਾ ਦਿੰਦਾ ਹੈ।ਇਸ ਨਾਲ ਬ੍ਰੇਨ ਨੂੰ ਅਸ਼ਾਂਤ ਕਰਨ ਵਾਲੇ ਹਾਰਮੋਨਜ਼ ਵਰਗੇ ਕਾਰਟਿਸੋਲ ਆਦਿ ਘੱਟ ਹੋਣ ਲੱਗਦਾ ਹੈ।



ਇਸਦੀ ਵਰਤੋਂ ਨਾਲ ਬਾਡੀ ਡਿਟਾਕਸ ਹੁੰਦੀ ਹੈ, ਸਰੀਰ ‘ਚ ਮੌਜੂਦ ਗੰਦੇ ਪਦਾਰਥ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ।