ਅੱਜ-ਕੱਲ੍ਹ ਹਰ ਇੱਕ ਵਿਅਕਤੀ ਦੂਜੇ ਦੀ ਦੇਖਾਦੇਖੀ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆ ਹੈ।



ਜੇ ਪਹਿਲਾਂ ਵਾਲੇ ਸਮੇਂ ਦੇ ਵੱਲ ਝਾਤ ਮਾਰੀਏ ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੱਪੜੇ ਦੇ ਬਣੇ ਪੋਣੇ ਵਿੱਚ ਰੋਟੀ ਲਪੇਟ ਕੇ ਦਿੰਦੀਆਂ ਸਨ



ਔਰਤਾਂ ਖੇਤ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਰੋਟੀ ਵੀ ਘਰੋਂ ਕੱਪੜੇ ਦੇ ਬਣੇ ਪੋਣੇ ਵਿੱਚ ਹੀ ਲਪੇਟ ਕੇ ਲਿਜਾਂਦੀਆਂ ਸਨ।



ਇਸ ਤਰ੍ਹਾਂ ਕੱਪੜੇ ਤੋਂ ਬਣੇ ਪੋਣਿਆਂ ਦੀ ਵਰਤੋਂ ਕਰਦੀਆਂ ਸਨ। ਪਰ ਹੁਣ ਐਲੂਮੀਨੀਅਮ ਪੇਪਰ ਨੇ ਕੱਪੜੇ ਵਾਲੇ ਪੋਣਿਆਂ ਦੀ ਥਾਂ ਲੈ ਲਈ ਹੈ।



ਹੋਈਆਂ ਖੋਜਾਂ ਅਨੁਸਾਰ ਐਲੂਮੀਨੀਅਮ ਦੀ ਵਰਤੋਂ ਕਰਨਾ ਸਿਹਤ ਲਈ ਖਤਰਨਾਕ ਹੈ।



ਜ਼ਿਆਦਾਤਰ ਲੋਕ ਫਿਰ ਵੀ ਆਪਣੇ ਬੱਚਿਆਂ ਦੇ ਟਿਫ਼ਨ ਤੇ ਖ਼ੁਦ ਦਫਤਰਾਂ ਵਿੱਚ ਖਾਣਾ ਲਿਜਾਣ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਕਰਦੇ ਹਨ ਪਰ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ।



ਸਿਹਤ ਮਾਹਿਰਾਂ ਦੱਸਦੇ ਨੇ ਕਿ ਐਲੂਮੀਨੀਅਮ ਪੇਪਰ ਵਿੱਚ ਮਿਲਿਆ ਕੈਮੀਕਲ ਭੋਜਨ ਨਾਲ ਮਿਲ ਜਾਂਦਾ ਹੈ। ਜੋ ਕਿ ਸਿਹਤ ਲਈ ਸਹੀ ਨਹੀਂ ਹੈ।



ਜਦੋਂ ਅਸੀਂ ਆਪਣਾ ਖਾਣਾ ਇਸ ਵਿਚ ਲਪੇਟਦੇ ਹਾਂ ਤਾਂ ਉਹ ਖਾਣੇ ’ਚ ਘੁਲ ਜਾਂਦਾ ਹੈ। ਜੇਕਰ ਸਾਡੇ ਸਰੀਰ ’ਚ ਵੱਧ ਐਲੂਮੀਨੀਅਮ ਜਾਂਦਾ ਹੈ ਤਾਂ ਦਿਮਾਗ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਇਸ ਨਾਲ ਹੱਡੀਆਂ ਦੀਆਂ ਵੀ ਕਈ ਬਿਮਾਰੀਆਂ ਲੱਗਦੀਆਂ ਹਨ।



ਖੋਜ ਤੋਂ ਪਤਾ ਲੱਗਾ ਹੈ ਕਿ ਐਲੂਮੀਨੀਅਮ ਦੀ ਓਵਰਡੋਜ਼ ਕਾਰਨ ਆਸਿਟਓਪੋਰੋਸਿਸ ਤੇ ਕਿਡਨੀ ਦੇ ਫ਼ੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।



ਇਸ ਲਈ ਖਾਣਾ ਪੈਕਿੰਗ ਕਰਦੇ ਸਮੇਂ ਕੱਪੜੇ ਦੇ ਬਣੇ ਹੋਏ ਪੋਣੇ ਦੀ ਵਰਤੋਂ ਕਰਨੀ ਚਾਹੀਦੀ ਹੈ।