ਪਹਿਲਾਂ ਬੋਲੇਪਣ ਜਾਂ ਘੱਟ ਸੁਣਨ ਦੀ ਸਮੱਸਿਆ ਉਮਰ ਦੇ ਵੱਧਣ ਦੇ ਨਾਲ ਹੁੰਦੀ ਸੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਸੁਣਨ ਸ਼ਕਤੀ ਦੀ ਕਮੀ ਯਾਨੀ ਕਿ ਬੋਲੇਪਣ ਦੀ ਸਮੱਸਿਆ ਨੌਜਵਾਨਾਂ ਅਤੇ ਬੱਚਿਆਂ ਨੂੰ ਲਗਾਤਾਰ ਸ਼ਿਕਾਰ ਬਣਾ ਰਹੀ ਹੈ।



ਕੁੱਝ ਸਾਲਾਂ ਤੋਂ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਬੋਲੇਪਣ ਦਾ ਖ਼ਤਰਾ ਵੱਧ ਰਿਹਾ ਹੈ। ਜਿਸ ਕਰਕੇ ਸਿਹਤ ਮਾਹਿਰਾਂ ਨੇ ਇਸ 'ਤੇ ਚਿੰਤਤ ਹਨ।



ਪਿਛਲੇ ਦਹਾਕਿਆਂ ਵਿੱਚ ਦੁਨੀਆ ਵਿੱਚ 3.4 ਕਰੋੜ ਤੋਂ ਵੱਧ ਬੱਚਿਆਂ ਵਿੱਚ ਸੁਣਨ ਸ਼ਕਤੀ ਘੱਟ ਹੋਣ ਦੇ ਮਾਮਲੇ ਸਾਹਮਣੇ ਆਏ ਹਨ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਜਿਸ ਤਰ੍ਹਾਂ ਦੀ ਜੀਵਨਸ਼ੈਲੀ ਅੱਜ ਦੇ ਨੌਜਵਾਨ ਅਪਣਾ ਰਹੇ ਹਨ, ਇਸ ਵਜ੍ਹਾ ਕਰਕੇ ਛੋਟੀ ਉਮਰ ਵਿੱਚ ਹੀ ਬੋਲੇਪਣ ਦੀ ਸਮੱਸਿਆ ਵੱਧ ਰਹੀ ਹੈ।



ਇਸ ਦਾ ਸਭ ਤੋਂ ਵੱਡਾ ਕਾਰਨ ਈਅਰਫੋਨ ਅਤੇ ਹੈੱਡਫੋਨ ਦੱਸਿਆ ਜਾ ਰਿਹਾ ਹੈ।



ਇਸ ਦਾ ਸਭ ਤੋਂ ਵੱਡਾ ਕਾਰਨ ਈਅਰਫੋਨ ਅਤੇ ਹੈੱਡਫੋਨ ਦੱਸਿਆ ਜਾ ਰਿਹਾ ਹੈ।



ਨੌਜਵਾਨ ਹੈੱਡਫੋਨ ਅਤੇ ਈਅਰਫੋਨ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ।



ਉਨ੍ਹਾਂ ਦੇ ਕੰਨ ਲਗਾਤਾਰ ਉੱਚੀ-ਉੱਚੀ ਆਵਾਜ਼ਾਂ ਦੇ ਸੰਪਰਕ ਵਿੱਚ ਆ ਰਹੇ ਹਨ ਅਤੇ ਇਸ ਕਾਰਨ ਕੰਨਾਂ ਦੀਆਂ ਨਾਜ਼ੁਕ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਰਿਹਾ ਹੈ।



ਅਧਿਐਨ ਤੋਂ ਬਾਅਦ ਇਹ ਪਾਇਆ ਗਿਆ ਕਿ ਜੋ ਬੱਚੇ ਅਤੇ ਨੌਜਵਾਨ ਲੰਬੇ ਸਮੇਂ ਤੱਕ ਹੈੱਡਫੋਨ ਅਤੇ ਈਅਰਫੋਨ ਲਗਾ ਕੇ ਕੰਮ ਕਰਦੇ ਹਨ ਅਤੇ ਗੇਮ ਖੇਡਦੇ ਹਨ, ਉਨ੍ਹਾਂ ਨੂੰ ਬੋਲੇਪਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।



ਇਸ ਲਈ ਈਅਰਫੋਨ ਜਾਂ ਹੈੱਡਫੋਨ ਦੀ ਵਰਤੋਂ ਘੱਟ ਤੋਂ ਘੱਟ ਕਰੋ ਤਾਂ ਜੋ ਤੁਹਾਡੀ ਸੁਣਨ ਦੀ ਸ਼ਕਤੀ ਠੀਕ ਰਹੇ।