ਆਮਿਰ ਖਾਨ ਬਾਲੀਵੁੱਡ ਦੇ ਸੁਪਰਸਟਾਰ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਮਿਸਟਰ ਪਰਫੈਕਸ਼ਨਿਸਟ ਵੀ ਕਿਹਾ ਜਾਂਦਾ ਹੈ। ਕਿਉਂਕਿ ਉਹ ਆਪਣਾ ਹਰ ਇੱਕ ਕੰਮ ਬੜੀ ਪਰਫੈਕਸ਼ਨ ਦੇ ਨਾਲ ਕਰਦੇ ਹਨ। ਹੁਣ ਆਮਿਰ ਖਾਨ ਇੱਕ ਵਾਰ ਫਿਰ ਤੋਂ ਸੁਰਖੀਆਂ ;ਚ ਆ ਗਏ ਹਨ। ਦਰਅਸਲ, ਇੱਕ ਦਿੱਗਜ ਫਿਲਮ ਡਾਇਰੈਕਟਰ ਨੇ ਆਮਿਰ ਖਾਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਜਦੋਂ ਆਮਿਰ 'ਸੱਤਿਆਮੇਵ ਜਯਤੇ' ਕਰ ਰਹੇ ਸਨ, ਤਾਂ ਉਨ੍ਹਾਂ ਨੇ 4-5 ਬ੍ਰਾਂਡਾਂ ਨੂੰ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਉਹ ਪਹਿਲਾਂ ਹੀ ਉਨ੍ਹਾਂ ਬ੍ਰਾਂਡਾਂ ਦੀਆਂ ਐਡਾਂ ਕਰਦੇ ਸਨ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ 'ਸੱਤਿਆਮੇਵ ਜਯਤੇ' ਇੱਕ ਗੰਭੀਰ ਸ਼ੋਅ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਇਸ ਦੌਰਾਨ ਉਸ ਦਾ ਕੋਈ ਵਿਗਿਆਪਨ ਆਉਂਦਾ ਹੈ, ਤਾਂ ਇਹ ਸ਼ੋਅ ਦੀ ਗੰਭੀਰਤਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਕਾਰਨ ਉਨ੍ਹਾਂ ਨੇ ਸਾਰੇ ਇਸ਼ਤਿਹਾਰ ਛੱਡ ਦਿੱਤੇ। ਇੱਕ ਵਾਰ ਆਮਿਰ ਖਾਨ ਨੂੰ ਵੀ ਅੰਡਰਵਰਲਡ ਡੌਨ ਦੀ ਪਾਰਟੀ ਤੋਂ ਸੱਦਾ ਆਇਆਂ ਸੀ। ਪਰ ਆਮਿਰ ਬਹੁਤ ਅਸੂਲਾਂ ਵਾਲੇ ਆਂਦਮੀ ਹਨ। ੳੇੁਨ੍ਹਾਂ ਨੇ ਡੌਨ ਦੀ ਪਾਰਟੀ 'ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅੰਡਰਵਰਲਡ ਕਾਫੀ ਭੜਕ ਗਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਪੁਲਿਸ ਵਾਲੇ ਵੀ ਇਸ ਗੱਲ 'ਤੇ ਹੈਰਾਨ ਹੋ ਜਾਂਦੇ ਸੀ। ਉਨ੍ਹਾਂ ਤੋਂ ਪੁੱਛਦੇ ਸੀ ਕਿ ਕੀ ਉਨ੍ਹਾਂ ਦਾ ਦਿਮਾਗ਼ ਖਰਾਬ ਹੈ, ਜੋ ਉਹ ਅੰਡਰਵਰਲਡ ਨਾਲ ਪੰਗਾ ਲੈ ਰਹੇ ਹਨ। ਅੰਡਰਵਰਲਡ ਦੇ ਲੋਕ ਅਦਾਕਾਰਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਸਨ। ਉਹ ਆਪਣੀ ਮਰਜ਼ੀ ਮੁਤਾਬਕ ਫਿਲਮਾਂ 'ਚ ਪੈਸਾ ਲਗਾਉਂਦਾ ਸੀ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ, ਜਿੱਥੇ ਨਿਰਮਾਤਾਵਾਂ ਦੇ ਅੰਡਰਵਰਲਡ ਕਨੈਕਸ਼ਨ ਸਾਹਮਣੇ ਆਏ।