ਅਭਿਸ਼ੇਕ ਗੌੜਾ ਸਾਊਥ ਇੰਡੀਅਨ ਸਟਾਰ ਅੰਬਰੀਸ਼ ਅਤੇ ਉਸਦੀ ਪਤਨੀ ਸੁਮਲਤਾ ਦਾ ਪੁੱਤਰ ਹੈ। ਜਿੱਥੇ ਅੰਬਰੀਸ਼ ਅਤੇ ਸੁਮਲਤਾ ਦੋਵੇਂ ਅਦਾਕਾਰੀ ਉਦਯੋਗ ਅਤੇ ਭਾਰਤੀ ਰਾਜਨੀਤੀ ਦਾ ਹਿੱਸਾ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਅਭਿਸ਼ੇਕ ਨੇ ਸਾਲ 2019 'ਚ ਫਿਲਮ 'ਅਮਰ' ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਇਲਾਵਾ, ਅਭਿਸ਼ੇਕ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਤਰੱਕੀ ਕੀਤੀ ਹੈ। ਅਦਾਕਾਰ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਉਸਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ, ਟੀਵੀ ਸ਼ਖਸੀਅਤ ਅਤੇ ਸਫਲ ਮੀਡੀਆ ਉਦਯੋਗਪਤੀ ਅਵੀਵਾ ਬਿਡਾਪਾ ਨਾਲ ਗੰਢ ਬੰਨ੍ਹ ਲਈ ਹੈ। ਹੁਣ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਸ ਮੌਕੇ ਨਵਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਸਾਊਥ ਸੁਪਰਸਟਾਰ ਰਜਨੀਕਾਂਤ ਸਮੇਤ ਹੋਰ ਕਈ ਸਿਤਾਰੇ ਪਹੁੰਚੇ ਸੀ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। 5 ਜੂਨ 2023 ਨੂੰ, ਅਭਿਸ਼ੇਕ ਗੌੜਾ ਨੇ ਇੱਕ ਸਟਾਰ-ਸਟੇਡ ਸਮਾਰੋਹ ਵਿੱਚ ਅਵੀਵਾ ਬਿਦਾਪਾ ਨਾਲ ਵਿਆਹ ਕੀਤਾ। ਅਭਿਸ਼ੇਕ ਦਾ ਵਿਆਹ ਫਿਲਮ ਇੰਡਸਟਰੀ ਅਤੇ ਰਾਜਨੀਤੀ ਤੋਂ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਕਰਨਾਟਕ ਵਿੱਚ ਹੋਇਆ। ਸਾਹਮਣੇ ਆਈਆਂ ਝਲਕੀਆਂ ਵਿੱਚ, ਅਸੀਂ ਅਵੀਵਾ ਦੇ ਗਲੇ ਵਿੱਚ ਮੰਗਲਸੂਤਰ ਬੰਨ੍ਹਦੇ ਹੋਏ ਅਦਾਕਾਰ ਨੂੰ ਸਮਾਰੋਹ ਦੀਆਂ ਹੋਰ ਰਸਮਾਂ ਦੇ ਨਾਲ ਵੇਖ ਸਕਦੇ ਹਾਂ।