ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ।



ਹਾਲ ਹੀ 'ਚ ਦਿਲਜੀਤ ਦੋਸਾਂਝ ਕਾਫੀ ਲਾਈਮਲਾਈਟ 'ਚ ਹਨ। ਦਿਲਜੀਤ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਹੈ,



ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਆਪਣੀ ਕੋਚੈਲਾ ਪਰਫਾਰਮੈਂਸ ਕਰਕੇ ਵੀ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੇ ਸੀ।



ਅੱਜ ਅਸੀਂ ਤੁਹਾਨੂੰ ਦਿਲਜੀਤ ਦੋਸਾਂਝ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ।



ਇਹ ਕਿੱਸਾ ਜੁੜਿਆ ਹੈ ਉਨ੍ਹਾਂ ਦੀ ਬਾਲੀਵੁੱਡ ਫਿਲਮ 'ਗੁੱਡ ਨਿਊਜ਼' ਨਾਲ। ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਾਫੀ ਜ਼ਿਆਦਾ ਛਾਈ ਹੋਈ ਹੈ।



ਵੀਡੀਓ 'ਚ ਦਿਲਜੀਤ ਦੋਸਾਂਝ 'ਦ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੇ ਹਨ।



ਇਸ ਦੌਰਾਨ ਕਪਿਲ ਦਿਲਜੀਤ ਤੋਂ ਪੁੱਛਦੇ ਹਨ ਕਿ ਉਨ੍ਹਾਂ ਬਾਰੇ ਇਹ ਅਫਵਾਹ ਹੈ ਕਿ



'ਗੁੱਡ ਨਿਊਜ਼' ਦੇ ਟਰੇਲਰ ਲੌਂਚ ਮੌਕੇ ਉਨ੍ਹਾਂ ਨੇ ਕਰਨ ਜੌਹਰ ਨੂੰ ਇੰਪਰੈੱਸ ਕਰਨ ਲਈ 80 ਹਜ਼ਾਰ ਰੁਪਏ ਦੇ ਜੁੱਤੇ ਪਹਿਨੇ ਸੀ।



ਇਸ 'ਤੇ ਦਿਲਜੀਤ ਨੇ ਜੋ ਜਵਾਬ ਦਿੱਤਾ,



ਦੇਖੋ ਇਸ ਵੀਡੀਓ 'ਚ: