ਕੋਈ ਬਰਫ ਚਿੱਟੇ ਰੰਗ ਦੀ ਹੁੰਦੀ ਹੈ ਤੇ ਕੋਈ ਪਾਰਦਰਸ਼ੀ ਹੁੰਦੀ ਹੈ ਭਾਵ ਕਿ ਕਿਸੇ ਬਰਫ ਵਿੱਚ ਚਿੱਟਾ-ਚਿੱਟਾ ਨਜ਼ਰ ਆਉਂਦਾ ਹੈ ਤਾਂ ਕੋਈ ਕ੍ਰਿਸਟਲ ਕਲੀਅਰ ਹੁੰਦੀ ਹੈ ਕੋਈ ਬਰਫ ਵਿੱਚੋਂ ਚਿੱਟੀ ਇਸ ਲਈ ਹੁੰਦੀ ਹੈ ਕਿਉਂਕਿ ਜਦੋਂ ਪਾਣੀ ਟਰੇਅ ਵਿੱਚ ਜਮਾਉਣ ਲਈ ਰੱਖਿਆ ਜਾਂਦਾ ਹੈ ਤਾਂ ਉਹ ਅੰਦਰ ਤੱਕ ਜੰਮ ਜਾਂਦਾ ਹੈ ਪਾਣੀ ਵਿੱਚ ਸਭ ਤੋਂ ਪਹਿਲਾਂ ਬਰਫ ਸ਼ੁੱਧ ਪਾਣੀ ਦੀ ਜਮ੍ਹਾ ਹੁੰਦੀ ਹੈ ਅਤੇ ਉਸ ਤੋਂ ਬਾਅਦ ਬਾਕੀ ਚੀਜ਼ਾਂ ਜੰਮਦੀਆਂ ਹਨ ਅਜਿਹੇ ਵਿੱਚ ਹਵਾ ਦੇ ਬੁਲਬੁਲੇ, ਮਿਨਰਲਸ ਤੇ ਅਸ਼ੁੱਧੀਆਂ ਬਰਫ ਦੇ ਵਿਚਾਕਰ ਜਾ ਕੇ ਜਮ੍ਹਾ ਹੋ ਜਾਂਦੀਆਂ ਹਨ, ਉਹ ਹਿੱਸਾ ਚਿੱਟੇ ਰੰਗ ਦਾ ਹੁੰਦਾ ਹੈ ਇਸ ਲਈ ਜਿਹੜਾ ਬਿਲਕੁਲ ਪਾਰਦਰਸ਼ੀ ਹਿੱਸਾ ਹੁੰਦਾ ਹੈ, ਉਹ ਬਿਲਕੁਲ ਸ਼ੁੱਧ ਪਾਣੀ ਹੁੰਦਾ ਹੈ ਅਸਮਾਨ ‘ਚੋਂ ਡਿੱਗਣ ਵਾਲੀ ਬਰਫ਼ ਵੀ ਰੰਗਹੀਨ ਹੀ ਹੁੰਦੀ ਹੈ