ਅਸੀਂ ਰੋਜ਼ ਭੋਜਨ ਵਿੱਚ ਕੋਈ ਨਾ ਕੋਈ ਸਬਜ਼ੀ ਜ਼ਰੂਰ ਖਾਂਦੇ ਹਾਂ ਭਾਰਤ ਵਿੱਚ ਸਭ ਤੋਂ ਵੱਧ ਆਲੂ ਦੀ ਸਬਜ਼ੀ ਖਾਦੀ ਜਾਂਦੀ ਹੈ ਇਸ ਤੋਂ ਬਿਨਾ ਭੋਜਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ ਜਦੋਂ ਵੀ ਕੋਈ ਸਬਜ਼ੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਆਲੂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਲੂ ਸਬਜ਼ੀਆਂ ਦਾ ਰਾਜਾ ਹੁੰਦਾ ਹੈ ਆਲੂ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਇਸ ਦੇ ਨਾਲ ਹੀ ਆਲੂ ਵਿੱਚ ਉਰਜਾ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੇਸ਼ੀਮ ਅਤੇ ਫਾਸਫੋਰਸ ਹੁੰਦਾ ਹੈ ਆਲੂ ਖਾਣ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਪੋਟਾਸ਼ੀਅਮ ਵਿੱਚ ਭਰਪੂਰ ਮਾਤਰਾ ਵਿੱਚ ਆਲੂ ਖੂਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਉਬਲਿਆ ਹੋਇਆ ਆਲੂ ਖਾਣ ਨਾਲ ਦਿਮਾਗ, ਹੱਡੀਆਂ ਅਤੇ ਦਿਲ ਸਿਹਤਮੰਦ ਰਹਿੰਦਾ ਹੈ