ਵੱਧ ਸ਼ਰਾਬ ਪੀਣਾ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਸ਼ਰਾਬ ਪੀਣ ਤੋਂ ਬਾਅਦ ਲੋਕ ਹੋਸ਼ ਵਿੱਚ ਨਹੀਂ ਰਹਿੰਦੇ ਹਨ ਹਾਈਡੇਲਬਰਗ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਇਸ ਦੀ ਵਜ੍ਹਾ ਸਮਝਾਈ ਗਈ ਹੈ ਸ਼ਰਾਬ ਵਿੱਚ ਮੌਜੂਦ ਏਥਾਨੋਲ, ਅਲਕੋਹਲ ਦਾ ਬਹੁਤ ਛੋਟਾ ਅਣੂ ਹੈ ਸਰੀਰ ਦੇ ਅੰਦਰ ਪਹੁੰਚਦਿਆਂ ਹੀ ਇਹ ਖੂਨ ਅਤੇ ਪਾਣੀ ਵਿੱਚ ਆਸਾਨੀ ਨਾਲ ਘੁੱਲ ਜਾਂਦਾ ਹੈ ਮਨੁੱਖ ਦੇ ਸਰੀਰ ਦਾ 70 ਤੋਂ 80 ਫੀਸਦੀ ਹਿੱਸਾ ਪਾਣੀ ਹੈ ਇਸ ਕਰਕੇ ਅਲਕੋਹਲ ਆਸਾਨੀ ਨਾਲ ਦਿਮਾਗ ਤੱਕ ਪਹੁੰਚ ਜਾਂਦੀ ਹੈ ਇਹ ਦਿਮਾਗ ਦੇ ਨਿਊਰੋਟ੍ਰਾਂਸਮੀਟਰਾਂ ਦੇ ਉੱਤੇ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਵਜ੍ਹਾ ਕਰਕੇ ਸੈਂਟਰਲ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਹੈ ਨਰਵਸ ਸਿਸਟਮ ‘ਤੇ ਅਸਰ ਹੋਣ ਨਾਲ ਮਨੁੱਖ ਭਰਮ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ