ਘਿਓ ਹਮੇਸ਼ਾ ਭਾਰਤੀ ਰਸੋਈ ਦਾ ਇਤਿਹਾਸ ਰਿਹਾ ਹੈ ਵੱਡੇ-ਬਜ਼ੁਰਗ ਹਮੇਸ਼ਾ ਕਹਿੰਦੇ ਹਨ ਕਿ ਘਿਓ ਖਾਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਮੱਖਣ ਨੂੰ ਦਹੀਂ ਤੋਂ ਕੱਢਿਆ ਜਾਂਦਾ ਹੈ ਅਤੇ ਘਿਓ ਨੂੰ ਮੱਖਣ ਤੋਂ ਪਿਘਲਾ ਕੇ ਕੱਢਿਆ ਜਾਂਦਾ ਹੈ ਘਿਓ ਅਤੇ ਮੱਖਣ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਇਸ ਦੇ ਨਾਲ ਹੀ ਦੋਵੇਂ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਘਿਓ ਗੁੱਡ ਫੈਟ ਦਾ ਚੰਗਾ ਸੋਰਸ ਹੈ ਇਸ ਵਿੱਚ ਵਿਟਾਮਿਨ ਏ ਦੇ ਨਾਲ-ਨਾਲ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਉੱਥੇ ਹੀ ਮੱਖਣ ਵੀ ਵਿਟਾਮਿਨ ਏ ਦਾ ਚੰਗਾ ਸੋਰਸ ਹੈ ਦੋਵੇਂ ਹੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ