Amazon Prime ਨੇ ਆਪਣੇ ਸਬਸਕ੍ਰਿਪਸ਼ਨ ਪਲਾਨ ਦੀਆਂ ਕੀਮਤਾਂ ਵਧਾਈਆਂ ਕੰਪਨੀ ਨੇ ਪਲਾਨ ਦਾ ਚਾਰਜ 50 ਫੀਸਦ ਤੱਕ ਵਧਾ ਦਿੱਤਾ ਹੈ।999 ਰੁਪਏ ਵਾਲਾ ਪਲਾਨ ਹੁਣ 1500 ਦਾ ਹੋ ਗਿਆ ਹੈ। Amazon Prime ਮਹੀਨੇ ਦਾ ਪਲਾਨ ਪਹਿਲਾਂ 129 ਰੁਪਏ 'ਚ ਮਿਲਦਾ ਸੀ, ਪਰ ਹੁਣ 179 ਰੁਪਏ ਕਰ ਦਿੱਤਾ ਗਿਆ ਹੈ। ਕਵਾਟਰਲੀ ਪਲਾਨ 329 ਰੁਪਏ ਤੋਂ 459 ਰੁਪਏ ਕਰ ਦਿੱਤਾ ਗਿਆ ਹੈ। ਸਾਲਾਨਾ ਪਲਾਨ ਪਹਿਲਾਂ 999 ਰੁਪਏ ਸੀ, ਪਰ ਹੁਣ 1499 ਰੁਪਏ ਹੋ ਗਿਆ ਹੈ। ਇਸ ਵਿਚਾਲੇ Netflix ਯੂਜ਼ਰਸ ਲਈ ਚੰਗੀਆਂ ਖ਼ਬਰਾਂ ਹਨ। Netflix ਦਾ ਪਲਾਨ ਹੁਣ 199 ਰੁਪਏ ਦੀ ਬਜਾਏ 149 ਰੁਪਏ ਤੋਂ ਸ਼ੁਰੂ ਹੁੰਦਾ ਹੈ। ਕੰਪਨੀ ਨੇ 499 ਰੁਪਏ ਵਾਲਾ ਪਲਾਨ 199 ਕਰ ਦਿੱਤਾ ਹੈ। Netflix ਦਾ 649 ਰੁਪਏ ਵਾਲਾ ਪਲਾਨ ਹੁਣ 499 ਰੁਪਏ ਦਾ ਹੋ ਗਿਆ ਹੈ। -Netflix ਦਾ 799 ਰੁਪਏ ਵਾਲਾ ਪਲਾਨ ਘੱਟ ਕੇ 649 ਰੁਪਏ ਦਾ ਹੋ ਗਿਆ ਹੈ। Disney+Hotstar ਦੇ ਪਲਾਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸਦਾ ਪਹਿਲਾ ਪਲਾਨ 499, ਦੂਜਾ 899 ਅਤੇ ਤੀਜਾ 1499 ਰੁਪਏ ਦਾ ਹੈ।