AP Dhillon Girlfriend: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਆਪਣੀ ਲਵ ਲਾਈਫ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਏਪੀ ਢਿੱਲੋਂ ਦੇ ਗੀਤ ਵਿਦ ਯੂ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਨੀਤਾ ਸੰਧੂ ਹੀ ਰੈਪਰ ਦੀ ਪ੍ਰੇਮਿਕਾ ਹੈ। ਹੁਣ ਏਪੀ ਢਿੱਲੋਂ ਨੇ ਆਪਣੀ ਗਰਲਫ੍ਰੈਂਡ ਨੂੰ ਸਭ ਦੇ ਰੂ-ਬ-ਰੂ ਕਰਵਾ ਦਿੱਤਾ ਹੈ। ਦਰਅਸਲ, ਬਨੀਤਾ ਸੰਧੂ ਵੱਲੋਂ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਏਪੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਆਖਿਰ ਕੌਣ ਹੈ ਬਨੀਤਾ ਸੰਧੂ ਇਸ ਬਾਰੇ ਜਾਣਨ ਲਈ ਪੜ੍ਹੋ ਪੂਰੀ ਖਬਰ... ਦੱਸ ਦੇਈਏ ਕਿ ਪੇਸ਼ੇ ਤੋਂ ਬਨੀਤਾ ਸੰਧੂ ਇੱਕ ਅਦਾਕਾਰਾ ਹੈ। ਉਹ 11 ਸਾਲ ਦੀ ਉਮਰ ਤੋਂ ਹੀ ਫਿਲਮ ਇੰਡਸਟਰੀ 'ਚ ਮੌਜੂਦ ਹੈ। 25 ਸਾਲ ਦੀ ਉਮਰ ਵਿੱਚ, ਉਸਨੇ ਵਰੁਣ ਧਵਨ ਦੀ ਫਿਲਮ 'ਅਕਤੂਬਰ' ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਬਨੀਤਾ ਸੰਧੂ ਪਹਿਲੀ ਵਾਰ ਨਜ਼ਰ ਆਈ ਸੀ। ਜਿਸ ਤੋਂ ਬਾਅਦ ਬਨੀਤਾ ਵਿੱਕੀ ਕੌਸ਼ਲ ਨਾਲ ਫਿਲਮ 'ਸਰਦਾਰ ਊਧਮ ਸਿੰਘ' 'ਚ ਨਜ਼ਰ ਆਈ। ਹਾਲਾਂਕਿ ਇਨ੍ਹਾਂ ਦੋਹਾਂ ਫਿਲਮਾਂ ਤੋਂ ਬਾਅਦ ਬਨੀਤਾ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ। ਜਿਸ ਤੋਂ ਬਾਅਦ ਬਨੀਤਾ ਦੀ ਮਾਨਸਿਕ ਸਿਹਤ ਕਾਫੀ ਵਿਗੜ ਗਈ ਸੀ। ਉਹ ਬੜੀ ਮੁਸ਼ਕਿਲ ਨਾਲ ਇਸ ਸਦਮੇ ਤੋਂ ਬਾਹਰ ਨਿਕਲ ਸਕੀ। ਇਸ ਗੱਲ ਦਾ ਖੁਲਾਸਾ ਖੁਦ ਬਨਿਤਾ ਨੇ ਇਕ ਇੰਟਰਵਿਊ 'ਚ ਕੀਤਾ ਸੀ। ਜਿਸ ਤੋਂ ਬਾਅਦ ਬਨੀਤਾ ਨੇ ਦੱਸਿਆ ਸੀ ਕਿ ਹੁਣ ਉਹ ਅਦਾਕਾਰੀ ਤੋਂ ਇਲਾਵਾ ਲੇਖਕ ਅਤੇ ਨਿਰਮਾਣ ਵਿੱਚ ਵੀ ਕਿਸਮਤ ਅਜ਼ਮਾਉਣ ਜਾ ਰਹੀ ਹੈ।